ਆਈਫੋਨ ਦੇ ਆ ਰਹੇ 4 ਨਵੇਂ ਫੋਨ, 5G ਤਕਨੀਕ ਨਾਲ ਲੈਸ
ਏਬੀਪੀ ਸਾਂਝਾ | 11 Jul 2019 04:36 PM (IST)
ਨਿਊਜ਼ ਪੋਰਟਲ ਜੀਐਸਐਮਏਰੀਨਾ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ, ਕੁਪਰਟਿਨੋ ਸਥਿਤ ਕੰਪਨੀ ਐਪਲ ਓਐਲਈਡੀ ਸਕ੍ਰੀਨ ਨਾਲ ਤਿੰਨ ਆਈਫੋਨ ਲਾਂਚ ਕਰੇਗੀ, ਜਿਸ ਦੀ ਡਿਸਪਲੇਅ ਦਾ ਆਕਾਰ ਕ੍ਰਮਵਾਰ 5.4, 6.1 ਤੇ 6.7 ਇੰਚ ਹੋਏਗਾ।
ਚੰਡੀਗੜ੍ਹ: ਐਪਲ ਕੰਪਨੀ ਅਗਲੇ ਸਾਲ 2020 ਵਿੱਚ ਖ਼ਾਸ ਤਰ੍ਹਾਂ ਦੇ ਚਾਰ ਆਈਫੋਨ ਲਾਂਚ ਕਰੇਗੀ। ਨਿਊਜ਼ ਪੋਰਟਲ ਜੀਐਸਐਮਏਰੀਨਾ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ, ਕੁਪਰਟਿਨੋ ਸਥਿਤ ਕੰਪਨੀ ਐਪਲ ਓਐਲਈਡੀ ਸਕ੍ਰੀਨ ਨਾਲ ਤਿੰਨ ਆਈਫੋਨ ਲਾਂਚ ਕਰੇਗੀ, ਜਿਸ ਦੀ ਡਿਸਪਲੇਅ ਦਾ ਆਕਾਰ ਕ੍ਰਮਵਾਰ 5.4, 6.1 ਤੇ 6.7 ਇੰਚ ਹੋਏਗਾ। ਅਗਲੇ ਸਾਲ ਆਉਣ ਵਾਲੇ ਐਪਸ ਦੇ ਫੋਨ 5G ਕੁਨੈਕਟੀਵਿਟੀ ਤੇ ਐਡਵਾਂਸਡ 3D ਸੈਂਸਿੰਗ ਕੈਮਰਾ ਤਕਨੀਕ ਨਾਲ ਲੈਸ ਹੋਣਗੇ। ਰਿਪੋਰਟਾਂ ਮੁਤਾਬਕ ਚੌਥੇ ਆਈਫੋਨ ਦਾ ਡਿਜ਼ਾਈਨ ਆਈਫੋਨ-8 ਵਰਗਾ ਹੋਏਗਾ। ਇਸ ਵਿੱਚ 5G ਕੁਨੈਕਟੀਵਿਟੀ ਜਾਂ ਓਐਲਈਡੀ ਪੈਨਲ ਨਹੀਂ ਹੋਣਗੇ। ਨਵੇਂ ਉਤਪਾਦਾਂ ਨਾਲ ਕੰਪਨੀ ਨੂੰ 2020 ਵਿੱਚ 19.5 ਕਰੋੜ ਫੋਨ ਵੇਚਣ ਵਿੱਚ ਮਦਦ ਮਿਲੇਗੀ। ਜੇਪੀ ਮਾਰਗਨ ਚੈਸ ਨੋਟ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ 2019 ਵਿੱਚ ਕੰਪਨੀ ਵੱਲੋਂ 18 ਕਰੋੜ ਫੋਨ ਵੇਚਣ ਦਾ ਅੰਦਾਜ਼ਾ ਹੈ। ਐਪਲ ਕੋਲ 2022-23 ਤਕ ਆਪਣਾ ਖ਼ੁਦ ਦਾ 5G ਮੌਡਮ ਹੋਏਗਾ ਜਿਸ ਨਾਲ ਆਈਫੋਨ ਨਿਰਮਾਤਾ ਕੰਪਨੀਆਂ ਦੀ ਕਲਾਵਕਾਮ 'ਤੇ ਨਿਰਭਰਤਾ ਘਟ ਜਾਏਗੀ।