ਹੁਣ ਮੋਬਾਈਲ ਫੋਨ ਚੋਰੀ ਤੇ ਗੁੰਮ ਨਹੀਂ ਹੋਣਗੇ, ਭਾਰਤ ਸਰਕਾਰ ਦੀ ਨਵੀਂ ਤਕਨੀਕ
ਏਬੀਪੀ ਸਾਂਝਾ | 08 Jul 2019 11:46 AM (IST)
ਮੋਬਾਈਲ ਚੋਰੀ ਰੋਕਣ ਲਈ ਕੇਂਦਰ ਸਰਕਾਰ ਅਗਸਤ ‘ਚ ਨਵੀਂ ਤਕਨੀਕ ਸ਼ੁਰੂ ਕਰਨ ਜਾ ਰਹੀ ਹੈ। ਚਾਹੇ ਫੋਨ ਵਿੱਚੋਂ ਸਿਮ ਕਾਰਡ ਕੱਢ ਲਿਆ ਗਿਆ ਹੋਵੇ ਜਾਂ ਫੇਰ ਹੈਂਡਸੈਟ ਦੀ ਪਛਾਣ ਲਈ ਯੂਨੀਕ ਕੋਡ ਆਈਐਮਈਆਈ ਨੰਬਰ ਨੂੰ ਬਦਲ ਦਿੱਤਾ ਗਿਆ ਹੋਵੇ ਤਾਂ ਵੀ ਨਵੀਂ ਤਕਨੀਕ ਨਾਲ ਫੋਨ ਨੂੰ ਟ੍ਰੇਸ ਕੀਤਾ ਜਾ ਸਕੇਗਾ।
ਨਵੀਂ ਦਿੱਲੀ: ਮੋਬਾਈਲ ਚੋਰੀ ਰੋਕਣ ਲਈ ਕੇਂਦਰ ਸਰਕਾਰ ਅਗਸਤ ‘ਚ ਨਵੀਂ ਤਕਨੀਕ ਸ਼ੁਰੂ ਕਰਨ ਜਾ ਰਹੀ ਹੈ। ਚਾਹੇ ਫੋਨ ਵਿੱਚੋਂ ਸਿਮ ਕਾਰਡ ਕੱਢ ਲਿਆ ਗਿਆ ਹੋਵੇ ਜਾਂ ਫੇਰ ਹੈਂਡਸੈਟ ਦੀ ਪਛਾਣ ਲਈ ਯੂਨੀਕ ਕੋਡ ਆਈਐਮਈਆਈ ਨੰਬਰ ਨੂੰ ਬਦਲ ਦਿੱਤਾ ਗਿਆ ਹੋਵੇ ਤਾਂ ਵੀ ਨਵੀਂ ਤਕਨੀਕ ਨਾਲ ਫੋਨ ਨੂੰ ਟ੍ਰੇਸ ਕੀਤਾ ਜਾ ਸਕੇਗਾ। ਇਹੀ ਨਹੀਂ ਫੋਨ ਦੇ ਚੋਰੀ ਜਾਂ ਗੁੰਮ ਹੁੰਦੇ ਹੀ ਸਾਰੇ ਤਰ੍ਹਾਂ ਦਾ ਡੇਟਾ ਤੇ ਸਰਵਿਸਜ਼ ਬੰਦ ਹੋ ਜਾਣਗੀਆਂ। ਇਸ ਦਾ ਮਤਲਬ ਕਿ ਫੋਨ ਚੋਰੀ ਹੋਣ ਤੋਂ ਬਾਅਦ ਕੰਮ ਹੀ ਨਹੀਂ ਕਰੇਗਾ। ਦੂਰ ਸੰਚਾਰ ਵਿਭਾਗ ਦੇ ਸੈਂਟਰ ਫਾਰ ਡੈਵਲਪਮੈਂਟ ਆਫ਼ ਟੈਲੀਮੈਟਿਕਸ ਨਾਲ ਨਵੀਂ ਤਕਨੀਕ ਤਿਆਰ ਕੀਤੀ ਹੈ। ਵਿਭਾਗ ਨੇ ਇਸ ਲਈ ਮੰਤਰਾਲੇ ਨਾਲ ਸੰਪਰਕ ਵੀ ਕੀਤਾ ਪਰ ਸੰਸਦ ਦੇ ਇਜਲਾਸ ਕਰਕੇ ਇਸ ਨੂੰ ਟਾਲ ਦਿੱਤਾ ਗਿਆ। ਹੁਣ 26 ਜੁਲਾਈ ਨੂੰ ਇਜਲਾਸ ਖ਼ਤਮ ਹੋਣ ਤੋਂ ਬਾਅਦ ਇਸ ਤਕਨੀਕ ਦੀ ਲੌਂਚਿੰਗ ਹੋ ਸਕਦੀ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਦੂਰਸੰਚਾਰ ਨੀਤੀ 2012 ਤਹਿਤ ਮੋਬਾਈਲ ਦੀਆਂ ਚੋਰੀਆਂ ਨੂੰ ਰੋਕਣ ਲਈ ਤਕਨੀਕ ਦੇ ਵਿਕਾਸ ਦਾ ਕੰਮ ਚਲ ਰਿਹਾ ਸੀ। ਜੁਲਾਈ 2017 ‘ਚ ਮੋਬਾਈਲ ਟ੍ਰੈਕਿੰਗ ਪ੍ਰੋਜੈਕਟ ਤਹਿਤ ਸੈਂਟ੍ਰਲ ਇਕਵੀਪਮੈਂਟ ਆਈਡੈਂਟਿਟੀ ਰਜਿਸਟਰ ਸ਼ੁਰੂ ਕੀਤਾ ਗਿਆ। ਹੁਣ ਸੀਆਈਈਆਰ ਤਹਿਤ ਸਾਰੇ ਹੈਂਡਸੈਟ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਜਾਰੀ ਆਈਐਮਈਆਈ ਨੰਬਰ ਤੇ ਟੈਲੀਕਾਮ ਕੰਪਨੀਆ ਵੱਲੋਂ ਦਿੱਤਾ ਜਾਣ ਵਾਲਾ ਨੈੱਟਵਰਕ ਇੱਕ ਪਲੇਟਫਾਰਮ ‘ਤੇ ਆ ਜਾਣਗੇ। ਇਸ ਦਾ ਮਤਲਬ ਕਿ ਸੀਆਈਈਆਰ ਸਿੱਧੇ ਫੋਨ ਨੂੰ ਕੰਟ੍ਰੋਲ ਕਰ ਸਕੇਗੀ ਤੇ ਫੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ‘ਚ ਗਾਹਕ ਉਪਭੋਗਤਾ ਸਿੱਧੇ ਦੂਰਸੰਚਾਰ ਵਿਭਾਗ ਵੱਲੋਂ ਜਾਰੀ ਹੈਲਪਲਾਈਨ ‘ਤੇ ਫੋਨ ਕਰ ਹੈਂਡਸੈਟ ਬਲਾਕ ਕਰਵਾ ਸਕਣਗੇ।