ਨਵੀਂ ਦਿੱਲੀ: ਐਪਲ ਦਾ ਅਗਲਾ ਆਈਫੋਨ ਮਾਡਲ ਆਈਫੋਨ X ਸੁਰਖੀਆਂ 'ਚ ਹੈ। ਸੈਮਸੰਗ ਗੈਲੇਕਸੀ X ਨੂੰ ਟੱਕਰ ਦੇਣ ਲਈ ਐਪਲ ਫੋਲਡਏਬਲ ਆਈਫੋਨ ਲੈ ਕੇ ਆ ਸਕਦਾ ਹੈ। ਕੋਰੀਆ ਟਾਈਮਜ਼ ਦੀ ਰਿਪੋਰਟ ਮੁਤਾਬਕ ਐਪਲ ਫੋਲਡਏਬਲ ਡਿਵਾਈਸ 'ਤੇ ਕੰਮ ਤਾਂ ਕਰ ਰਿਹਾ ਹੈ ਪਰ ਇਸ 'ਤੇ ਅਜੇ ਕਾਫੀ ਸਮਾਂ ਲੱਗ ਸਕਦਾ ਹੈ।


ਕਿਹਾ ਜਾ ਰਿਹਾ ਹੈ ਕਿ ਫੋਲਡਏਬਲ ਫੋਨ ਨੂੰ ਜਦੋਂ ਮੋੜ ਦਿੱਤਾ ਜਾਵੇਗਾ ਤਾਂ ਉਹ ਇੱਕ ਟੈਬਲੇਟ ਬਣ ਜਾਵੇਗਾ। ਰਿਪੋਰਟ ਮੁਤਾਬਕ ਫੋਲਡਏਬਲ ਫੋਨ ਸਾਲ 2020 ਤੱਕ ਬਜ਼ਾਰ 'ਚ ਆ ਸਕਦਾ ਹੈ।


ਇਸ ਤੋਂ ਪਹਿਲਾਂ ਇਹ ਵੀ ਅਫਵਾਹ ਸੀ ਕਿ ਐਪਲ ਸਾਊਥ ਕੋਰੀਆ ਦੀ ਕੰਪਨੀ LG ਨਾਲ ਮਿਲ ਕੇ ਇਕ ਫੋਲਡਏਬਲ ਸਮਾਰਟਫੋਨ ਬਣਾ ਸਕਦਾ ਹੈ। ਸੈਮਸੰਗ ਪਹਿਲਾਂ ਹੀ ਫੋਲਡਏਬਲ ਫੋਨ ਬਣਾਉਣ 'ਚ ਕਈ ਸਾਲਾਂ ਤੋਂ ਲੱਗਾ ਹੋਇਆ ਹੈ। ਕੋਰੀਅਨ ਹੈਰਾਲਡ ਦੀ ਮੰਨੀਏ ਤਾਂ CES 208 'ਚ ਸੈਮਸੰਗ ਨੇ ਗੈਲੇਕਸੀ X ਦਿਖਾਇਆ ਸੀ।


ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਸਮਾਰਟਫੋਨ ਨੂੰ ਬਣਾਉਣ ਦਾ ਕੰਮ 2018 ਦੇ ਅੰਤ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਗੈਲੇਕਸੀ X ਦੀ ਕੀਮਤ ਲਗਪਗ ਇੱਕ ਲੱਖ ਜਾਂ ਇਸ ਤੋਂ ਵੱਧ ਹੋ ਸਕਦੀ ਹੈ।