ਨਵੀਂ ਦਿੱਲੀ: ਚਾਰ ਸਾਲ ਪਹਿਲਾਂ ਭਾਰਤੀ ਬਾਜ਼ਾਰ 'ਚ ਆਏ ਸ਼ਿਓਮੀ ਨੇ ਬਜ਼ਟ ਸੈਗਮੈਂਟ 'ਚ ਆਪਣੀ ਜ਼ਬਰਦਸਤ ਪਕੜ ਬਣਾਈ ਹੈ। ਚੌਥੀ ਵਰ੍ਹੇਗੰਢ 'ਤੇ ਸ਼ਿਓਮੀ ਆਪਣੇ ਗਾਹਕਾਂ ਲਈ ਵੱਡੀ ਸੇਲ ਲੈ ਕੇ ਆ ਰਿਹਾ ਹੈ ਜੋ Mi.com 'ਤੇ ਹੋਵੇਗੀ। ਇਹ ਸੇਲ 10 ਜੁਲਾਈ ਤੋਂ ਸ਼ੁਰੂ ਹੋ ਕੇ 12 ਜੁਲਾਈ ਤੱਕ ਚੱਲੇਗੀ। Mi ਮੈਂਬਰ 9 ਜੁਲਾਈ ਦੁਪਹਿਰ 12 ਵਜੇ ਤੋਂ ਇਸ ਸੇਲ ਦਾ ਲਾਭ ਲੈ ਸਕਣਗੇ।
Mi ਦੀ ਫਲੈਸ਼ ਸੇਲ
ਸ਼ਿਓਮੀ ਦੀ ਚੌਥੀ ਵਰ੍ਹੇਗੰਢ ਮੌਕੇ 4 ਰੁਪਏ ਵਾਲੀ ਫਲੈਸ਼ ਸੇਲ ਸਭ ਤੋਂ ਖਾਸ ਹੋਵੇਗੀ। ਇਸ 'ਚ 10 ਜੁਲਾਈ ਤੋਂ 12 ਜੁਲਾਈ ਸ਼ਾਮ 4 ਵਜੇ ਤੱਕ mi.com 'ਤੇ ਫਲੈਸ਼ ਸੇਲ ਲੱਗੇਗੀ। ਕੰਪਨੀ ਇਸ ਸੇਲ 'ਚ Mi LED ਸਮਾਰਟ ਟੀਵੀ (55 ਇੰਚ), ਰੈਡਮੀ Y2, ਰੈਡਮੀ ਨੋਟ 5 ਪ੍ਰੋ ਤੇ mi ਬੈਂਡ ਸਿਰਫ 4 ਰੁਪਏ 'ਚ ਖਰੀਦਣ ਦਾ ਮੌਕਾ ਦੇਵੇਗੀ।
ਇਸ ਸੇਲ ਤੋਂ ਇਲਾਵਾ ਸ਼ਿਓਮੀ ਆਪਣੇ ਕੁਝ ਖਾਸ ਪ੍ਰੋਡਕਟਸ 'ਤੇ ਸਪੈਸ਼ਲ ਡਿਸਕਾਊਂਟ ਦੇਵੇਗਾ। ਜਿਵੇਂ ਕਿ Mi Mix 2 ਦੀ ਕੀਮਤ 29,999 ਰੁਪਏ ਹੈ ਪਰ ਇਸ ਸੇਲ 'ਚ 27,999 ਰੁਪਏ 'ਚ ਖਰੀਦ ਸਕਦੇ ਹੋ। Mi Max 2 ਦੀ ਕੀਮਤ 15,999 ਰੁਪਏ ਹੈ ਜਦਕਿ ਸੇਲ 'ਚ ਇਸ ਦੀ ਕੀਮਤ 14,999 ਰੁਪਏ ਹੋਵੇਗੀ। ਇਨ੍ਹਾਂ ਤੋਂ ਇਲਾਵਾ ਵੀ ਹੋਰ ਕਈ ਚੀਜ਼ਾਂ 'ਤੇ ਡਿਸਕਾਊਂਟ ਦਿੱਤਾ ਜਾਵੇਗਾ।
ਇਸ ਸੇਲ ਲਈ ਸ਼ਿਓਮੀ ਨੇ SBI, Paytm ਤੇ MobiKwik ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ ਗਾਹਕਾਂ ਨੂੰ ਤੁਰੰਤ ਡਿਸਕਾਊਂਟ ਤੇ ਕੈਸ਼ਬੈਕ ਦਿੱਤਾ ਜਾਵੇਗਾ। Mi ਵਰ੍ਹੇਗੰਢ ਸੇਲ 'ਚ SBI ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਵਾਲਿਆਂ ਨੂੰ 7,500 ਦੀ ਖਰੀਦ 'ਤੇ 500 ਰੁਪਏ ਦੀ ਛੋਟ ਮਿਲੇਗੀ।
ਜੇਕਰ Paytm ਨਾਲ ਭੁਗਤਾਨ ਕਰ ਰਹੇ ਹੋ ਤਾਂ 8,999 ਰੁਪਏ 'ਤੇ 500 ਰੁਪਏ ਦੀ ਛੋਟ, 1000 ਰੁਪਏ ਦਾ ਕੈਸ਼ਬੈਕ ਫਲਾਈਟ ਬੁਕਿੰਗ 'ਤੇ ਅਤੇ 200 ਰੁਪਏ ਦੀ ਛੋਟ ਟਿਕਟ ਬੁਕਿੰਗ 'ਤੇ ਦਿੱਤੀ ਜਾਵੇਗੀ। MobiKwik ਤੋਂ ਖਰੀਦਦਾਰੀ ਕਰਨ ਵਾਲਿਆਂ ਨੂੰ 25% ਤੱਕ ਦਾ ਸੁਪਰਕੈਸ਼ ਮਿਲੇਗਾ।