ਨਵੀਂ ਦਿੱਲੀ: ਇੱਕ ਨਵੀਂ ਰਿਪੋਰਟ ਮੁਤਾਬਕ 2010 ਵਿੱਚ ਆਉਣ ਵਾਲੇ ਐੱਪਲ ਆਈਫ਼ੋਨ X ਦੇ ਪਿਛਲੇ ਪਾਸੇ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ। ਇਹ ਜਾਣਕਾਰੀ ਕੋਰੀਆ ਦੇ ਈਟੀ ਨਿਊਜ਼ ਵੱਲੋਂ ਆਈ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਤੀਜਾ ਕੈਮਰਾ ਔਗੁਮੈਂਟਿਡ ਰਿਐਲਿਟੀ ਲਈ ਵਰਤਿਆ ਜਾਵੇਗਾ।
ਔਗੁਮੈਂਟਿਡ ਰਿਐਲਿਟੀ ਯਾਨੀ AR ਉਹ ਕੰਪਿਊਟਰ ਨਾਲ ਬਣਾਈ ਤਸਵੀਰ ਹੈ, ਜੋ ਯੂਜ਼ਰ ਨੂੰ ਕਿਸੇ ਚੀਜ਼ ਨਾਲ ਜੁੜੀ ਵਾਧੂ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਆਈਫ਼ੋਨ X ਦੇ ਅਗਲੇ ਪਾਸੇ ਵਾਲਾ ਕੈਮਰਾ ਵੀ ਕਾਫੀ ਐਡਵਾਂਸ ਬਣਾਇਆ ਜਾਵੇਗਾ।
ਜੇਸੇ ਟੌਂਚ ਚਿਪਕ ਕੋਰੀਆ (JSCK) ਚੀਨ ਵਿੱਚ ਇੱਕ ਕੋਰੀਅਨ ਨਿਵੇਸ਼ ਕੰਪਨੀ ਹੈ ਜੋ ਤੇਜ਼ 3D ਸਪੇਸ ਲਈ ਐਡੀਸ਼ਨਲ ਕੈਮਰਾ ਸੈਂਸਰ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਕੰਪਨੀ ਆਪਣੇ ਸੈਂਸਰ ਦਾ ਸਨਅਤੀ ਨਿਰਮਾਣ 2019 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਕਰ ਸਕਦੀ ਹੈ। ਰਿਪੋਰਟ ਵਿੱਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਐਪਲ ਨੇ ਵੀ ਤਿੰਨ ਕੈਮਰਿਆਂ ਬਾਰੇ ਹਰੀ ਝੰਡੀ ਦੇ ਦਿੱਤੀ ਹੈ।
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦ ਇਹ ਪਤਾ ਲੱਗਾ ਕਿ ਐਪਲ ਤਿੰਨ ਕੈਮਰਿਆਂ ਨਾਲ ਆਉਣ ਵਾਲਾ ਹੈ। ਅਗਲੇ ਆਈਫ਼ੋਨ ਵਿੱਚ ਪਿਛਲੇ ਪਾਸੇ 12 ਮੈਗਾਪਿਕਸਲ ਦੇ ਤਿੰਨ ਲੈਂਜ਼ ਹੋ ਸਕਦੇ ਹਨ ਤੇ ਉੱਥੇ ਹੀ ਇਸ ਵਿੱਚ 5x ਔਪਟੀਕਲ ਜ਼ੂਮ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
ਆਉਣ ਵਾਲਾ ਸਮੇਂ ਵਿੱਚ ਤਕਰੀਬਨ ਹਰ ਸਮਾਰਟਫ਼ੋਨ ਤਿੰਨ ਕੈਮਰੇ ਆ ਸਕਦੇ ਹਨ। ਹੁਵਾਵੇ ਦਾ ਪੀ 20 ਪ੍ਰੋ ਪਹਿਲਾ ਸਮਾਰਟਫ਼ੋਨ ਹੈ ਜੋ ਤਿੰਨ ਕੈਮਰਾ ਲੈਂਜ਼ ਨਾਲ ਆ ਰਿਹਾ ਹੈ। ਸੈਮਸੰਗ ਗੈਲੇਕਸੀ ਐਸ 10 ਬਾਰੇ ਵੀ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਇਹ ਤਿੰਨ ਲੈਂਜ਼ ਨਾਲ ਆਵੇਗਾ।