ਨਵੀਂ ਦਿੱਲੀ: ਐਪਲ ਦਾ ਮੁਨਾਫਾ ਅਪਰੈਲ-ਜੂਨ ‘ਚ 13% ਘੱਟ ਕੇ 10.04 ਅਰਬ ਡਾਲਰ (69,276 ਕਰੋੜ ਰੁਪਏ) ਰਹਿ ਗਿਆ। ਪਿਛਲੇ ਸਾਲ ਜੂਨ ਤਿਮਾਹੀ ‘ਚ 11.5 ਅਰਬ ਡਾਲਰ ਦਾ ਲਾਭ ਹੋਇਆ ਸੀ। ਫਲੈਗਸ਼ਿਪ ਪ੍ਰੋਡਕਟ ਆਈਫੋਨ ਦੀ ਵਿਕਰੀ ‘ਚ 12% ਦੀ ਗਿਰਾਵਟ ਕਰਕੇ ਮੁਨਾਫਾ ਘਟਿਆ ਹੈ। ਇਸ ਸਾਲ ਅਪਰੈਲ-ਜੂਨ ਤਿਮਾਹੀ ‘ਚ ਐਪਲ ਨੂੰ ਆਈਫੋਨ ਦੀ ਸੇਲ ਤੋਂ 25.99 ਅਰਬ ਡਾਲਰ (1.79 ਲੱਖ ਕਰੋੜ ਰੁਪਏ) ਦਾ ਰੈਵਨਿਊ ਮਿਲਿਆ।
ਐਪਲ ਦਾ ਕੁੱਲ ਰੈਵਨਿਊ 1% ਵਧਕੇ 53.8 ਅਰਬ ਡਾਲਰ (4 ਲੱਖ ਕਰੋੜ ਰੁਪਏ) ਹੋ ਗਿਆ ਹੈ। 2018 ਦੀ ਅਪਰੈਲ ਜੂਨ ਤਿਮਾਹੀ ‘ਚ 53.2 ਅਰਬ ਡਾਲਰ ਸੀ। ਕੁੱਲ ਰੈਵਨਿਊ ‘ਚ ਆਈਫੋਨ ਦੀ ਹਿੱਸੇਦਾਰੀ 48.3% ਰਹੀ। 2012 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਐਪਲ ਦੇ ਰੈਵਨਿਊ ‘ਚ ਆਈਫੋਨ ਦਾ ਸ਼ੇਅਰ 50% ਤੋਂ ਘੱਟ ਰਿਹਾ।
ਸਰਵਿਸਿਜ਼ ਰੈਵਨਿਊ 13% ਵਧ ਕੇ 11.5 ਅਰਬ ਡਾਲਰ ਯਾਨੀ 79,350 ਕਰੋੜ ਰੁਪਏ ਰਿਹਾ। ਵੀਅਰੇਬਲਸ, ਹੋਮ ਐਂਡ ਅਸੈਸਰੀਜ਼ ਰੈਵਨਿਊ 50% ਵਧ ਕੇ ਪਹਿਲੀ ਵਾਰ 5.5 ਅਰਬ ਡਾਲਰ ਤਕ ਪਹੁੰਚ ਗਿਆ। ਟਿੱਮ ਕੁਕ ਨੇ ਮੰਗਲਵਾਰ ਨੂੰ ਕਿਹਾ ਕਿ ਐਪਲ ਕ੍ਰੈਡਿਟ ਕਾਰਡ ਅਗਸਤ ‘ਚ ਲੌਂਚ ਕਰੇਗਾ। ਕੰਪਨੀ ਨੇ ਇਸ ਸਾਲ ਮਾਰਚ ‘ਚ ਇੱਕ ਇਵੈਂਟ ਦੌਰਾਨ ਪਹਿਲੀ ਵਾਰ ਕ੍ਰੈਡਿਟ ਕਾਰਡ ਦੀ ਯੋਜਨਾ ਬਣਾਈ ਸੀ। ਐਪਲ ਗੋਲਡਮੈਨ ਦੇ ਨਾਲ ਮਿਲਕੇ ਕਾਰਡ ਲੌਂਚ ਕਰੇਗੀ। ਇਸ ਦੀ ਖਰੀਦਦਾਰੀ ਦੀ ਜਾਣਕਾਰੀ ਆਈਫੋਨ ਵਾਲੇਟ ਐਪ ‘ਤੇ ਦਿੱਤੀ ਜਾਵੇਗੀ।
ਆਈਫੋਨ ਦੀ ਵਿਕਰੀ ਨੂੰ ਝਟਕਾ, ਐਪਲ ਦਾ ਮੁਨਾਫਾ 13% ਘਟਿਆ
ਏਬੀਪੀ ਸਾਂਝਾ
Updated at:
31 Jul 2019 04:32 PM (IST)
ਐਪਲ ਦਾ ਮੁਨਾਫਾ ਅਪਰੈਲ-ਜੂਨ ‘ਚ 13% ਘੱਟ ਕੇ 10.04 ਅਰਬ ਡਾਲਰ (69,276 ਕਰੋੜ ਰੁਪਏ) ਰਹਿ ਗਿਆ। ਪਿਛਲੇ ਸਾਲ ਜੂਨ ਤਿਮਾਹੀ ‘ਚ 11.5 ਅਰਬ ਡਾਲਰ ਦਾ ਲਾਭ ਹੋਇਆ ਸੀ। ਫਲੈਗਸ਼ਿਪ ਪ੍ਰੋਡਕਟ ਆਈਫੋਨ ਦੀ ਵਿਕਰੀ ‘ਚ 12% ਦੀ ਗਿਰਾਵਟ ਕਰਕੇ ਮੁਨਾਫਾ ਘਟਿਆ ਹੈ।
- - - - - - - - - Advertisement - - - - - - - - -