ਨਵੀਂ ਦਿੱਲੀ: ਅਮਰੀਕੀ ਕੰਪਨੀ ਐਪਲ ਆਪਣੇ ਪ੍ਰੀਮੀਅਮ ਆਈਫੋਨ ਐਕਸ ਦੇ ਗੋਲਡ ਕਲਰ ਵੈਰੀਐਂਟ 'ਤੇ ਕੰਮ ਕਰ ਰਹੀ ਹੈ। ਅਮਰੀਕੀ ਫੈਡਰਲ ਕਮਿਊਨੀਕੇਸ਼ਨ ਨੇ ਇਸ ਦੀ ਫੋਟੋ ਜਾਰੀ ਕੀਤੀ ਹੈ। 9to5 ਮੈਕ ਦੀ ਰਿਪੋਰਟ ਮੁਤਾਬਕ ਐਫਸੀਸੀ ਨੇ ਗੋਲਡ ਆਈਫੋਨ ਐਕਸ ਦੀ ਫੋਟੋ ਜਾਰੀ ਕੀਤੀ ਹੈ ਜੋ ਪਿਛਲੇ ਸਾਲ ਸਤੰਬਰ ਦੀ ਹੈ। ਉਸ ਨੂੰ ਅਪ੍ਰੈਲ ਵਿੱਚ ਜਾਰੀ ਕੀਤਾ ਜਾਣਾ ਸੀ।
ਆਈਫੋਨ ਐਕਸ ਦਾ ਪ੍ਰੋਟੋਟਾਈਪ ਰਿਚ ਗੋਲਡ ਸਟੇਨਲੈੱਸ ਸਟੀਲ ਫ੍ਰੇਮ ਤੋਂ ਬਣਿਆ ਹੈ। ਇਸ ਪਿੱਛੇ ਹਲਕਾ ਗੋਲਡਨ ਰੰਗ ਹੈ ਤਾਂ ਜੋ ਆਈਫੋਨ-8 ਦੇ ਗੋਲਡ ਕਲਰ ਨਾਲ ਮੈਚ ਹੋ ਸਕੇ।
ਫੋਟੋ ਤੋਂ ਲੱਗਦਾ ਹੈ ਕਿ ਸਾਲ 2017 ਦੇ ਸਤੰਬਰ ਵਿੱਚ ਆਈਫੋਨ ਨੂੰ ਲਾਂਚ ਕਰਨ ਤੋਂ ਕਈ ਮਹੀਨੇ ਪਹਿਲਾਂ ਦੀ ਇਹ ਤਸਵੀਰ ਹੈ। ਮੈਕਰੁਮਰਸ ਮੁਤਾਬਕ ਕੰਪਨੀ ਆਈਫੋਨ ਐਕਸ ਨੂੰ ਗੋਲਡ, ਸਿਲਵਰ ਤੇ ਸਪੇਸ ਗ੍ਰੇਅ ਵਿੱਚ ਲਾਂਚ ਕਰਨਾ ਚਾਹੁੰਦੀ ਸੀ ਪਰ ਪ੍ਰੋਡਕਸ਼ਨ ਘੱਟ ਹੋਣ ਕਰਕੇ ਇਸ ਨੂੰ ਟਾਲ ਦਿੱਤਾ ਗਿਆ।