ਹੁਣ ਲੈਪਟਾਪ ਸਨਅਤ ਦੀ ਸ਼ਾਮਤ ਲਈ ਜੀਓ ਤਿਆਰ
ਏਬੀਪੀ ਸਾਂਝਾ | 12 Apr 2018 06:10 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਟੈਲੀਕਾਮ ਸਨਅਤ ਵਿੱਚ 4G ਕ੍ਰਾਂਤੀ ਲਿਆਉਣ ਤੋਂ ਬਾਅਦ ਰਿਲਾਇੰਸ ਜੀਓ ਹੁਣ ਨਵੇਂ ਧਮਾਕੇ ਦੀ ਤਿਆਰੀ ਵਿੱਚ ਹੈ। ਜੀਓ ਹੁਣ ਸਿੰਮ ਕਾਰਡ ਵਾਲਾ ਲੈਪਟਾਪ ਜਾਰੀ ਕਰ ਸਕਦਾ ਹੈ। ਸਿੰਮ ਕਾਰਡ ਵਾਲੇ ਲੈਪਟਾਪ ਨਾਲ ਜੀਓ ਆਪਣੇ ਹਰ ਉਪਭੋਗਤਾ ਤੋਂ ਔਸਤਨ ਮਾਲੀਆ (ARPU) ਵਧਾਉਣਾ ਚਾਹੁੰਦਾ ਹੈ। ਇਕਨੌਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਚਿਪ ਬਣਾਉਣ ਵਾਲੀ ਕੰਪਨੀ ਕੁਆਲਕੌਮ ਨਾਲ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਲੈਪਟਾਪ ਦੇ ਚਿਪ ਲਈ ਗੱਲਬਾਤ ਕਰ ਰਹੀ ਹੈ। ਇੱਕ ਅਜਿਹੇ ਸਿਸਟਮ ਬਾਰੇ ਗੱਲ ਕੀਤੀ ਜਾ ਰਹੀ ਹੈ ਜੋ ਭਾਰਤੀ ਸੈਲੂਲਰ ਕੁਨੈਕਸ਼ਨ ਰਾਹੀਂ ਕੰਮ ਕਰਦਾ ਹੋਵੇ। ਇਸ ਤੋਂ ਪਹਿਲਾਂ ਵੀ ਕੁਆਲਕੌਮ 4G ਫ਼ੀਚਰ ਫ਼ੋਨ ਲਈ ਜੀਓ ਨਾਲ ਕੰਮ ਕਰ ਰਹੀ ਹੈ। ਕੁਆਲਕੌਮ ਤਕਨਾਲੋਜੀ ਦੇ ਸੀਨੀਅਰ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਜੀਓ ਨਾਲ ਗੱਲਬਾਤ ਕੀਤੀ ਹੈ, ਹੋ ਸਕਦਾ ਹੈ ਇਸ ਡਿਵਾਇਸ ਨੂੰ ਡੇਟਾ ਤੇ ਕੰਟੈਂਟ ਬੰਡਲ ਦੇ ਨਾਲ ਦਿੱਤਾ ਜਾਵੇ। ਜੁਲਾਈ 2017 ਵਿੱਚ ਰਿਲਾਇੰਸ ਨੇ ਜੀਓ ਫ਼ੋਨ ਉਤਾਰਿਆ ਸੀ। ਇਹ ਦੇਸ਼ ਦਾ ਪਹਿਲਾ 4G VoLTE ਫ਼ੀਚਰ ਫ਼ੋਨ ਸੀ, ਜਿਸ ਦੀ ਪ੍ਰਭਾਵਸ਼ਾਲੀ ਕੀਮਤ 0 ਰੁਪਏ ਰੱਖੀ ਗਈ ਹੈ। ਹਾਲਾਂਕਿ, ਪਹਿਲਾਂ ਯੂਜ਼ਰ ਨੂੰ 1500 ਰੁਪਏ ਦੇਣੇ ਪੈਂਦੇ ਹਨ। ਜੀਓ ਫ਼ੋਨ ਦੇਸ਼ ਦਾ ਸਭ ਤੋਂ ਵੱਧ ਵਿਕਣ ਵਾਲਾ 4G ਫ਼ੀਚਰ ਫ਼ੋਨ ਹੈ।