ਨਵੀਂ ਦਿੱਲੀ: ਸ਼ਿਓਮੀ ਦਾ ਸਮਾਰਟਫੋਨ ਰੇਡਮੀ ਨੋਟ 5 ਪ੍ਰੋ ਖਰੀਦਣਾ ਹੁਣ ਬੇਹੱਦ ਆਸਾਨ ਹੋ ਗਿਆ ਹੈ। 13 ਅਪ੍ਰੈਲ ਤੋਂ ਰੇਡਮੀ ਨੋਟ 5 ਪ੍ਰੋ mi.com 'ਤੇ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਹੁਣ ਤੱਕ ਇਹ ਸਮਾਰਟਫੋਨ ਫਲਿਪਕਾਰਟ ਤੇ mi.com ਫਲੈਸ਼ ਸੇਲ ਲਈ ਮੌਜੂਦ ਸੀ। ਫਰਵਰੀ ਮਹੀਨੇ ਸ਼ਿਓਮੀ ਨੇ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ।

 

ਰੈਡਮੀ ਨੋਟ ਪ੍ਰੋ ਦੇ ਪ੍ਰੀ ਆਰਡਰ mi.com 'ਤੇ ਕੱਲ੍ਹ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੇ। ਇਸ ਨੂੰ ਕੈਸ਼ ਆਨ ਡਿਲਿਵਰੀ ਨਾਲ ਵੀ ਖਰੀਦਿਆ ਜਾ ਸਕਦਾ ਹੈ। ਇਸ ਦੇ ਦੋ ਮਾਡਲ 4 ਜੀਬੀ ਤੇ 6 ਜੀਬੀ ਰੈਮ ਦੇ ਨਾਲ ਲਾਂਚ ਕੀਤੇ ਗਏ ਹਨ। ਇਸ ਦੇ 4 ਜੀਬੀ ਵੈਰੀਐਂਟ ਦੀ ਕੀਮਤ 13,999 ਰੁਪਏ ਤੇ 6 ਜੀਬੀ ਰੈਮ ਵੈਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।

ਰੈਡਮੀ ਨੋਟ 5 ਪ੍ਰੋ ਵਿੱਚ 5.9 ਇੰਚ ਦੀ ਫੁੱਲ ਐਚਡੀ ਸਕਰੀਨ ਦਿੱਤੀ ਗਈ ਹੈ ਜੋ 18:9 ਦੇ ਰੇਸ਼ੋ ਦੇ ਨਾਲ ਆਉਂਦੀ ਹੈ। ਇਹ 1080×2160 ਪਿਕਸਲ ਦੀ ਹੈ। ਇਹ ਪਹਿਲਾ ਸਮਾਰਟਫੋਨ ਹੈ ਜਿਹੜਾ ਔਕਟਾ ਕੋਰ ਸਨੈਪਡ੍ਰੈਗਨ 636 ਚਿਪਸੈਟ ਦੇ ਨਾਲ ਹੈ। ਇਹ ਬੈਟਰੀ ਦੀ ਖਪਤ ਨੂੰ ਘਟਾਉਂਦਾ ਹੈ।

ਕੈਮਰਾ ਰੈਡਮੀ ਨੋਟ 5 ਪ੍ਰੋ ਦਾ ਸਭ ਤੋਂ ਵੱਡਾ ਹਾਈਲਾਈਟ ਹੈ। ਇਸ ਵਿੱਚ ਡੁਅਲ ਕੈਮਰਾ ਸੈਟਅਪ ਦਿੱਤਾ ਗਿਆ ਹੈ। 12MP+5MP ਕੈਮਰੇ ਵਾਲਾ ਇਹ ਸਮਾਰਟਫੋਨ ਪੋਟ੍ਰੇਟ ਮੋਡ ਦੇ ਨਾਲ ਆਉਂਦਾ ਹੈ। ਨਾਲ ਹੀ ਇਸ ਵਿੱਚ ਬਿਉਟੀਫਾਈ 4.0 ਦਿੱਤਾ ਗਿਆ ਹੈ ਜੋ ਤਸਵੀਰਾਂ ਨੂੰ ਖੂਬਸੂਰਤ ਬਣਾਉਂਦਾ ਹੈ। ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 4000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।