ਨਵੀਂ ਦਿੱਲੀ: ਫੇਸਬੁਕ ਆਪਣੇ ਸਭ ਤੋਂ ਵੱਡੇ ਡੇਟਾ ਲੀਕ ਮਾਮਲੇ ਵਿੱਚ ਘਿਰਿਆ ਹੋਇਆ ਹੈ। ਹੁਣ ਕੰਪਨੀ ਨੇ ਆਪਣੇ 8.7 ਕਰੋੜ ਯੂਜ਼ਰਾਂ ਦਾ ਖਿਆਲ ਰੱਖਦੇ ਹੋਏ ਇਹ ਨੋਟੀਫਾਈ ਕਰ ਰਿਹਾ ਹੈ ਕਿ ਉਨ੍ਹਾਂ ਦਾ ਡੇਟਾ ਲੀਕ ਹੋਇਆ ਹੈ ਜਾਂ ਨਹੀਂ। ਕੈਂਬ੍ਰਿਜ ਐਨਾਲਿਟਿਕਾ ਨੇ ਜਿਨ੍ਹਾਂ ਦਾ ਡੇਟਾ ਇਸਤੇਮਾਲ ਕੀਤਾ ਹੈ ਫੇਸਬੁਕ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇ ਰਿਹਾ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਮੈਸੇਜ ਨਹੀਂ ਆਇਆ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਡੇਟਾ ਲੀਕ ਨਹੀਂ ਹੋਇਆ।
ਇੰਝ ਪਤਾ ਕਰੋ ਡਾਟਾ ਲੀਕ ਹੋਇਆ ਜਾਂ ਨਹੀਂ
-ਫੇਸਬੁਕ 'ਤੇ ਹੈਲਪ ਸੈਂਟਰ ਵਿੱਚ ਜਾਓ। ਇੱਥੇ ਜਾ ਕੇ cambridge analytica ਲਿਖੋ।
-ਇੱਥੇ ਤੁਹਾਨੂੰ 'How can I tell if my info was shared with Cambridge Analytica?' ਦੀ ਆਪਸ਼ਨ ਮਿਲੇਗੀ। ਇਸ 'ਤੇ ਕਲਿੱਕ ਕਰਦੇ ਹੀ ਫੇਸਬੁਕ ਤੁਹਾਨੂੰ ਦੱਸੇਗਾ ਕਿ ਤੁਸੀਂ ਜਾਂ ਤੁਹਾਡੇ ਦੋਸਤ ਨੇ "This Is Your Digital Life." 'ਤੇ ਲੌਗ ਇਨ ਕੀਤਾ ਹੈ ਜਾਂ ਨਹੀਂ।
-ਇਹ ਉਹੀ ਐਪ ਹੈ ਜਿਸ ਰਾਹੀਂ ਕੈਂਬ੍ਰਿਜ ਐਨਾਲਿਟਿਕਾ ਨੇ ਗਾਹਕਾਂ ਦਾ ਡੇਟਾ ਅਕਸੈਸ ਕੀਤਾ ਸੀ। ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਦੋਸਤ ਨੇ ਇਸ ਐਪ ਦਾ ਇਸਤੇਮਾਲ ਕੀਤਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਡੇਟਾ ਵੀ ਲਿਆ ਗਿਆ ਹੋਵੇ।
-ਜੇਕਰ ਤੁਹਾਡਾ ਡੇਟਾ ਸੁਰੱਖਿਆ ਹੈ ਤੇ ਤੁਹਾਡੇ ਕਿਸੇ ਦੋਸਤ ਨੇ ਇਸ ਐਪ ਦਾ ਇਸਤੇਮਾਲ ਨਹੀਂ ਕੀਤਾ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ।