ਨਵੀਂ ਦਿੱਲੀ : ਔਡੀ ਨੇ ਆਪਣੀ ਪੰਸਦੀਦਾ ਸੇਡਾਨ ਏ-6 ਦਾ ਪੈਟਰੋਲ ਵੈਰੀਐਂਟ '35 ਟੀ.ਐਫ.ਐਫ.ਆਈ.' ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 52.75 ਲੱਖ ਰੁਪਏ (ਐਕਸ ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਇਸ ਦਾ ਮੁਕਾਬਲਾ ਬੀ.ਐਮ.ਡਬਲਿਊ. 520 ਆਈ ਤੇ ਮਰਸਡੀਜ਼ ਬੈਂਜ ਈ-200 ਨਾਲ ਹੋਵੇਗਾ। audi 2 ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ 35 ਟੀ.ਐਫ.ਐਫ.ਆਈ. ਵਿੱਚ 1.8 ਲੀਟਰ ਟਰਬੋਚਾਰਜ਼ਡ ਪੈਟਰੋਲ ਇੰਜਨ ਦਿੱਤਾ ਗਿਆ ਹੈ। ਇਹ 190 ਪੀ.ਐਸ. ਦੀ ਪਾਵਰ ਤੇ 320 ਐਨ.ਐਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਨ 7 ਸਪੀਡ ਐਸ ਟ੍ਰਾਨਿਕ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੈ, ਜੋ ਪੈਡਲ ਸ਼ਿਫਟਰਜ਼ ਦੇ ਨਾਲ ਹੈ। ਜ਼ੀਰੋ ਤੋਂ 100 ਕਿਲੋਮੀਟਰ ਦੀ ਰਫਤਾਰ ਪਾਉਣ ਵਿੱਚ ਇਸ ਨੂੰ 7,9 ਸਕਿੰਟ ਲੱਗਦੇ ਹਨ। ਇਸ ਵਿੱਚ ਪੰਜ ਡਰਾਈਵ ਮੋਡ, ਆਟੋ, ਐਫੀਸ਼ੇਐਂਸੀ ਕੰਫਰਟ, ਡਾਇਨਾਮਿਕ ਤੇ ਇੰਡੀਵਿਜੂਅਲ ਦਿੱਤੇ ਗਏ ਹਨ। ਇਸ ਸੈਗਮੈਂਟ ਵਿੱਚ ਔਡੀ ਏ-6 ਦੀ ਇਕਲੌਤੀ ਕਾਰ ਹੈ ਜਿਸ ਵਿੱਚ ਐਡਾਪਟਿਵ ਏਅਰ ਸਸਪੈਨਸ਼ਨ ਸਿਸਟਮ ਸਟੈਂਡਰਡ ਦਿੱਤਾ ਗਿਆ ਹੈ। 35 ਟੀ.ਐਫ.ਐਫ.ਆਈ. ਦਾ ਇੰਟੀਰੀਅਰ ਤੇ ਐਕਸਟੀਰੀਅਰ ਵੇਖਣ ਵਿੱਚ ਡੀਜ਼ਲ ਵੈਰੀਐਂਟ ਜਿਹਾ ਹੈ। ਪੈਟਰੋਲ ਵੈਰੀਐਂਟ ਵਿੱਚ ਮੈਟਰਿਕ ਐਲ.ਈ.ਡੀ. ਹੈੱਡ ਲੈਂਪਸ ਦੇ ਨਾਲ ਡਾਇਨਾਮਿਕ ਟਰਨ ਇੰਡੀਕੇਟਰ ਸਟੈਂਡਰਡ ਦਿੱਤੇ ਗਏ ਹਨ। ਅੱਗੇ ਵੱਲ ਵੇਖੀਏ ਤਾਂ ਇੱਥੇ ਕ੍ਰੋਮ ਫਿਨਿਸ਼ਿੰਗ ਵਾਲੀ ਹੈਕਸਾਗੋਨਲ ਗਰਿਲ ਦਿੱਤੀ ਗਈ ਹੈ। ਸਾਈਡ ਵਿੱਚ 18 ਇੰਚ ਦੇ ਅਲਾਏ ਵੀਲ੍ਹ ਲੱਗੇ ਹਨ। ਪਿੱਛੇ ਵੀ ਐਲ.ਈ.ਡੀ. ਟੇਪਲੈਂਪਸ ਦਿੱਤੇ ਗਏ ਹਨ। ਕੈਬਿਨ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ ਲੈਦਰ ਅਪਹੋਲਸਟਰੀ, ਫੋਰ ਜੋਨ ਕਲਾਈਮੈਂਟ ਕੰਟਰੋਲ ਤੇ ਇਲੈਕਟ੍ਰਿਕ ਐਡਜੈਸਟੇਬਲ ਫਰੰਟ ਸੀਟ ਦਿੱਤੀ ਗਈ ਹੈ। ਮਨੋਰੰਜਨ ਲਈ ਇਸ ਵਿੱਚ ਆਡੀ ਐਮ.ਐਮ.ਆਈ. ਸਿਸਟਮ ਸਟੈਂਡਰਡ ਦਿੱਤਾ ਗਿਆ ਹੈ। ਇਸ ਵਿੱਚ 8 ਇੰਚ ਦੀ ਸਕਰੀਨ ਲੱਗੀ ਹੈ, ਜੋ ਬੋਸ ਦੇ 14 ਸਪੀਕਰ ਵਾਲੇ ਸਾਉਂਡ ਸਿਸਟਮ ਨਾਲ ਜੁੜੀ ਹੈ।