ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ ਜੈਨਰੇਸ਼ਨ ਆਡੀ ਕਿਊ 5 ਭਾਰਤੀ ਬਜ਼ਾਰ 'ਚ ਉਤਾਰੀ ਹੈ। ਇਸ ਨਵੀਂ ਐੱਸਯੂਵੀ ਕਿਊ5 'ਚ ਆਡੀ ਸੇਡਾਨ ਦੀ ਸਪੋਰਟੀਨੈੱਸ ਨੂੰ ਨਵੇਂ ਇੰਟੀਰੀਅਰ ਨਾਲ ਸਜਾਇਆ ਗਿਆ ਹੈ। ਆਲ ਵ੍ਹੀਲ ਡਰਾਈਵ ਕਵਾਤਰੋ ਸਿਸਟਮ ਵਾਲੀ ਇਸ ਨਵੀਂ ਗੱਡੀ ਦੀ ਕੀਮਤ 53.35 ਲੱਖ ਰੁਪਏ ਰੱਖੀ ਗਈ ਹੈ। ਆਡੀ ਇੰਡੀਆ ਦੇ ਮੁਖੀ ਰਾਹਿਲ ਅੰਸਾਰੀ ਨੇ ਕਿਹਾ ਕਿ ਕੰਪਨੀ 2020 ਤਕ ਦੇਸ਼ 'ਚ ਇਲੈਕਟਿ੍ਰਕ ਵ੍ਹੀਕਲ ਉਤਾਰ ਸਕਦੀ ਹੈ ਬਸ਼ਰਤੇ ਭਾਰਤ 'ਚ ਚਾਰਜਿੰਗ ਦਾ ਬੁਨਿਆਦੀ ਢਾਂਚਾ ਤਿਆਰ ਹੋਵੇ।