ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ ਵੀਵਾ V1 ਲਾਂਚ ਕੀਤਾ ਹੈ। ਇਹ ਫੋਨ ਦੁਨੀਆਂ ਦਾ ਸਭ ਤੋਂ ਸਸਤਾ ਫੋਨ ਹੈ ਜਿਸ ਦੀ ਕੀਮਤ 349 ਰੁਪਏ ਹੈ। ਇਸ ਹੈਂਡਸੈੱਟ ਦੀ ਭਾਰਤ ਵਿੱਚ ਆਨਲਾਈਨ ਸਟੋਰ 'ਤੇ ਵਿਕਰੀ ਕੀਤੀ ਜਾਵੇਗੀ। ਇਹ ਫੋਨ ਕਾਫੀ ਤਾਜ਼ਾ ਲਾਂਚ ਹੋਇਆ Detel D1 ਵਾਂਗ ਦਿਖਦਾ ਹੈ। ਵੀਵਾ V1 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 1.44 ਇੰਚ ਦੇ ਸਕਰੀਨ ਹੈ, ਜੋ ਮੋਨੋਕਰੋਮ ਡਿਸਪਲੇ ਨਾਲ ਆਉਂਦਾ ਹੈ। ਇਸ ਡਿਸਪਲੇਅ ਹੇਠ ਨੈਵੀਗੇਸ਼ਨ ਕੀ-ਪੈਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਪਕਰਣ ਵਿੱਚ T9 ਕੀਬੋਰਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੀਵਾ V1 ਐਫਐਮ ਰੇਡੀਓ, ਸਨੇਕ ਗੇਮਜ਼ ਨਾਲ ਆ ਰਿਹਾ ਹੈ। ਇਹ ਸਿੰਗਲ ਸਿਮ ਸਪੋਰਟਸ ਫੋਨ ਹੈ। ਇਸ ਵਿੱਚ ਫੋਨਬੁੱਕ ਤੇ ਮੈਸੇਜ ਸਟੋਰੇਜ਼ ਜਿਵੇਂ ਬੇਸਿਕ ਫੀਚਰ ਦਿੱਤੇ ਗਏ ਹਨ। ਫੋਨ ਵਿੱਚ ਉੱਪਰ ਵੱਲ LED ਟ੍ਰੈਫਿਕ ਲਾਈਟ ਦਿੱਤੀ ਗਈ ਹੈ। 650mAh ਦੀ ਬੈਟਰੀ ਨਾਲ ਇਹ ਫ਼ੋਨ ਕੁਝ ਦਿਨ ਤਕ ਸਟੈਂਡਬਾਏ ਬੈਟਰੀ ਲਾਈਫ ਪ੍ਰਦਾਨ ਕਰਦਾ ਹੈ। ਮੇਡ ਇਨ ਇੰਡੀਆ ਫੋਨ ਸ਼ੋਪਕਲੂਸ ਤੋਂ ਖਰੀਦਿਆ ਜਾ ਸਕਦਾ ਹੈ। ਇਹ ਈ-ਕਾਮਰਸ ਵੈਬਸਾਈਟ 'ਤੇ ਵੋਡਾਫੋਨ ਐਮ-ਪੀਸਾ ਤੋਂ 5 ਪ੍ਰਤੀਸ਼ਤ ਕੈਸ਼ ਬੈਕ ਨਾਲ ਖਰੀਦਿਆ ਜਾ ਸਕਦਾ ਹੈ। ਇਹ ਦੋ ਕਲਰ ਵੈਰੀਐਂਟ ਸਿੰਗਲ ਬਲੈਕ ਤੇ ਔਰੰਜ ਵਿੱਚ ਉਪਲਬਧ ਹੈ।