ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਮਿਲਣ ਵਾਲਾ ਡੇਟਾ ਵਧਾ ਦਿੱਤਾ ਗਿਆ ਹੈ। 153 ਵਾਲੇ ਨਵੇਂ ਪਲਾਨ ਵਿੱਚ ਰੋਜ਼ਾਨਾ 1 ਜੀਬੀ ਡੇਟਾ ਮਿਲੇਗਾ। ਇਸ ਤਰ੍ਹਾਂ ਗਾਹਕ ਨੂੰ 153 ਰੁਪਏ ਵਿੱਚ 28 ਜੀਬੀ ਡੇਟਾ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ ਰੋਜ਼ਾਨਾ 500 ਐਮਬੀ 4G ਡੇਟਾ ਮਿਲਦਾ ਸੀ। ਹੁਣ ਇੱਕ ਰੋਜ਼ਾਨਾ 1 ਜੀਬੀ ਡੇਟਾ ਤੋਂ ਇਲਾਵਾ ਅਨਲਿਮਟਿਡ ਲੋਕਲ-ਐਸਟੀਡੀ ਤੇ ਰੋਮਿੰਗ ਕਾਲ ਮਿਲੇਗੀ। ਇਹ ਪਲਾਨ ਸਿਰਫ ਜੀਓਫੋਨ ਯੂਜਰਜ਼ ਲਈ ਹੀ ਹੈ। ਇਸ ਪ੍ਰੀਪੇਡ ਪਲਾਨ ਵਿੱਚ 1 ਜੀਬੀ 4G ਡੇਟਾ ਮਿਲ ਰਿਹਾ ਹੈ। ਇਹ ਡੇਟਾ ਮਿਲਟ ਪੂਰੀ ਹੋਣ ਮਗਰੋਂ ਸਪੀਡ ਘਟ ਕੇ 64kbps ਹੋ ਜਾਏਗੀ।