ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ 'ਚ ਅਜਿਹੀ ਤਕਨੀਕ ਖੋਜਣ ਦਾ ਦਾਅਵਾ ਕੀਤਾ ਹੈ ਜਿਸ ਰਾਹੀਂ ਕਿਸੇ ਵੀ ਕੰਪਿਊਟਰ ਦੀ ਜਾਣਕਾਰੀ ਕਿਸੇ ਦੂਸਰੇ ਵਲੋਂ ਹੈਕ ਕੀਤੇ ਜਾਣ ਦਾ ਡਰ ਨਹੀਂ। ਮੇਗਾ ਵਿਗਿਆਨੀਆਂ ਮੁਤਾਬਿਕ ਹੁਣ ਅਜਿਹੀ ਵਿਧੀ ਦੀ ਖੋਜ ਕੀਤੀ ਗਈ ਹੈ, ਜਿਸ ਨਾਲ ਪਹਿਲਾਂ ਤੋਂ ਵੀ ਵਧੇਰੇ ਡਿਵਾਇਸ ਦਾ ਸੁਰੱਖਿਅਤ ਨੈੱਟਵਰਕ ਬਣਾਇਆ ਜਾ ਸਕੇਗਾ। ਯੂਨੀਵਰਸਿਟੀ ਕਾਲਜ ਲੰਡਨ ਦੇ ਕਿਆਰਨ ਲੀ ਅਨੁਸਾਰ ਵਰਤਮਾਨ 'ਚ ਬਣਨ ਵਾਲੇ ਕੰਪਿਊਟਰ ਨੈੱਟਵਰਕ ਗਣਿਤ ਦੇ ਅਨੁਮਾਨਾਂ 'ਤੇ ਆਧਾਰਿਤ ਹੁੰਦੇ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਸੀ ਪ੍ਰੰਤੂ ਹੁਣ ਵੱਡੇ ਨੈੱਟਵਰਕ ਰਾਹੀਂ ਸੰਚਾਰ ਕਰਨ ਲਈ ਫਿਜ਼ਿਕਸ ਦੇ ਨਿਯਮਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਜਿਸ ਨਾਲ ਕੋਈ ਵੀ ਜਾਣਕਾਰੀ ਹੈਕ ਨਹੀਂ ਹੋ ਸਕੇਗੀ |