ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ ਮਾਰਕੀਟ ਵਿੱਚ ਗੂਗਲ ਦੇ ਐਂਡਰੌਇਡ ਓਰਿਓ (ਗੋ ਵਰਜਨ) ਲੌਂਚ ਕਰੇਗੀ। ਇਸ ਨੂੰ ਕੰਪਨੀ ਤੋਂ ਹਰੀ ਝੰਡੀ ਮਿਲ ਚੁੱਕੀ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਸਮਾਰਟਫੋਨ ਦਾ ਨਾਂ 'ਭਾਰਤ ਗੋ' ਰੱਖਿਆ ਗਿਆ ਹੈ, ਜਿਹੜਾ ਸ਼ੁਰੂਆਤੀ ਦੌਰ ਦਾ ਸਭ ਤੋਂ ਵਧੀਆ ਐਂਡਰੌਇਡ ਸਮਾਰਟਫੋਨ ਹੋਵੇਗਾ। ਐਂਡਰੌਇਡ ਓਰਿਓ (ਗੋ) ਵਿਸ਼ੇਸ਼ ਤੌਰ 'ਤੇ 1 GB ਤੋਂ ਘੱਟ RAM ਵਾਲੇ ਫੋਨ ਲਈ ਤਿਆਰ ਕੀਤਾ ਗਿਆ ਹੈ। ਇਹ ਘੱਟ ਸਟੋਰੇਜ ਸਪੇਸ, ਘੱਟ ਮੈਮੋਰੀ ਨਾਲ ਵਧੀਆ ਕੰਮ ਕਰਦਾ ਹੈ।
ਭਾਰਤ ਵਿੱਚ ਲਾਈਟਵੇਟ ਐਂਡਰਾਇਡ ਓਰਿਓ (ਗੋ) ਦੀ ਸ਼ੁਰੂਆਤ ਨਾਲ, ਗੂਗਲ ਨੇ ਐਂਟਰੀ ਲੈਵਲ ਸਮਾਰਟਫੋਨ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਆਪਣੇ ਓਐਸ ਪਲੇਟਫਾਰਮ, ਫਸਟ ਪਾਰਟੀ ਐਪਸ ਤੇ ਪਲੇ ਸਟੋਰ 'ਤੇ ਬਿਹਤਰ ਬਣਾਇਆ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਨਵਾਂ ਓਐਸ ਤੇ ਪ੍ਰੀਇੰਸਟਾਲ ਐਪ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ 50 ਪ੍ਰਤੀਸ਼ਤ ਘੱਟ ਥਾਂ ਦੀ ਵਰਤੋਂ ਕਰਦਾ ਹੈ।