ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20 ਜਨਵਰੀ ਨੂੰ ਇਹ ਸਮਾਰਟਫੋਨ ਭਾਰਤ ਵਿੱਚ ਲੌਂਚ ਕੀਤਾ ਜਾਵੇਗਾ। ਓਪੋ A83 ਫੇਸ ਅਨਲੌਕ ਤੇ ਸਮਾਰਟ ਸੈਲਫੀ ਫ਼ੀਚਰ ਦੇ ਨਾਲ ਆਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮਾਰਟਫੋਨ ਦੀ ਕੀਮਤ 13,990 ਰੁਪਏ ਹੋ ਸਕਦੀ ਹੈ। ਇਸ ਸਮਾਰਟਫੋਨ ਨੂੰ ਚੀਨੀ ਬਾਜ਼ਾਰ ਵਿੱਚ ਲੌਂਚ ਕੀਤਾ ਜਾ ਚੁੱਕਾ ਹੈ।
ਓਪੋ A83 ਦੇ ਸਪੈਸੀਫਿਕੇਸ਼ਨ ਤੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਮੈਟਲ, ਯੂਨੀਬੌਡੀ ਡਿਜ਼ਾਈਨ ਨਾਲ ਆਉਂਦਾ ਹੈ। ਇਹ ਸਮਾਰਟਫੋਨ ਫੁੱਲ ਵਿਜ਼ਨ 18:9 ਐਕਸਪੈਕਟ ਰੇਸ਼ਿਓ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 720x1440 ਪਿਕਸਲ ਰੈਜ਼ੀਉਲੇਸ਼ਨ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ 2.5GHz ਮੀਡੀਆਟੈਕ ਪ੍ਰੋਸੈਸਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਸਮਾਰਟਫੋਨ ਦਾ 3 ਜੀਬੀ ਰੈਮ ਮਾਡਲ ਲੌਂਚ ਕੀਤਾ ਜਾਵੇਗਾ।
ਕੈਮਰਾ ਓਪੋ ਫੋਨਸ ਦੇ ਸਭਤੋਂ ਵੱਡੀ ਖਾਸੀਅਤ ਹੁੰਦੀ ਹੈ। ਓਪੋ A83 ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਇਸ ਦਾ ਫਰੰਟ ਕੈਮਰਾ AI ਦੇ ਨਾਲ ਆਉਂਦਾ ਹੈ ਜੋ ਬਿਹਤਰੀਨ ਸੈਲਫੀ ਖਿੱਚਣ ਵਿੱਚ ਮਦਦ ਕਰਦਾ ਹੈ।
ਕੰਪਨੀ ਨੇ ਇਸ ਵਾਰ ਫਿੰਗਰਪ੍ਰਿੰਟ ਸੈਂਸਰ ਨੂੰ ਹਟਾ ਕੇ ਫੇਸ਼ੀਅਲ ਅਨਲੌਕ ਨੂੰ ਥਾਂ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਮਹਿਜ਼ 18 ਸੈਕਿੰਡ ਵਿੱਚ ਇਹ ਸਮਾਰਟਫੋਨ ਫੇਸ ਜ਼ਰੀਏ ਅਨਲੌਕ ਕੀਤਾ ਜਾ ਸਕਦਾ ਹੈ।