ਨਵੀਂ ਦਿੱਲੀ: ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ Audi ਆਪਣੀਆਂ ਚੋਣਵੀਆਂ ਗੱਡੀਆਂ ‘ਤੇ 8.85 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ। Audi India ਦਾ ਕਹਿਣਾ ਹੈ ਕਿ ਇਸ ਖਾਸ ਆਫਰ ਤਹਿਤ ਉਹ Audi A3, A4, A6 ਅਤੇ Q3 ਲਈ ਖਾਸ ਕੀਮਤ ਅਤੇ ਆਸਾਨ EMI ਦੀ ਪੇਸ਼ਕਸ਼ ਕਰ ਰਹੀ ਹੈ।
ਔਡੀ ਨੇ ਹਾਲ ‘ਚ ਗਲੋਬਲ ਬਾਜ਼ਾਰ ਵਿੱਚ ਆਪਣੀਆਂ ਦੋ ਨਵੀਆਂ ਕਾਰਾਂ Audi A5 ਅਤੇ RS7 ਵੀ ਲਾਂਚ ਕੀਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਗਾਹਕ ਜੇਕਰ ਚਾਹੇ ਤਾਂ ਆਪਣੀ ਮਨਪਸੰਦ Audi 2017 ‘ਚ ਖਰੀਦ ਕੇ ਇੱਕ ਸਾਲ ਬਾਅਦ, ਭਾਵ 2019 ਤੋਂ ਭੁਗਤਾਨ ਕਰ ਸਕਦਾ ਹੈ।
ਦੱਸ ਦੇਈਏ ਕਿ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਕੁਝ ਮਹੀਨਿਆਂ ‘ਚ ਆਪਣੀ ਲਗਜ਼ਰੀ ਕਾਰ A5 ਭਾਰਤ ‘ਚ ਲਾਂਚ ਕਰ ਸਕਦੀ ਹੈ। ਕੰਪਨੀ ਇਸ ਕਾਰ ਨੂੰ 3 ਤਰ੍ਹਾਂ ਦੀ ਬਾਡੀ ਕੂਪ, ਕੈਬ੍ਰੀਓਲੇ ਅਤੇ ਸਪੋਰਟਬੈਕ ‘ਚ ਲਿਆਉਣ ਵਾਲੀ ਹੈ। ਅਜਿਹਾ ਨਹੀਂ ਹੈ ਕਿ ਕੰਪਨੀ ਇਸ ਕਾਰ ਨੂੰ ਪਹਿਲੀ ਵਾਰ ਭਾਰਤ ‘ਚ ਲਿਆਈ ਹੈ। ਇਹ ਕਾਰ S5 ਸਪੋਰਟਬੈਕ ਦੇ ਨਾਂ ਤੋਂ ਭਾਰਤ ‘ਚ ਵਿਕ ਰਹੀ ਹੈ।