ਨਵੀਂ ਦਿੱਲੀ: ਲੰਬੇ ਸਮੇਂ ਤੋਂ ਪਤੰਜਲੀ ਆਪਣੇ ਅਪਕਮਿੰਗ ਐਪ ਬਾਰੇ ਯੂਜ਼ਰਸ ਨੂੰ ਜਾਣਕਾਰੀ ਦੇ ਰਿਹਾ ਹੈ। ਹੁਣ ਸ਼ਾਇਦ ਪਤੰਜਲੀ ਦਾ ਵ੍ਹੱਟਸਐਪ ਨੂੰ ਟੱਕਰ ਦੇਣ ਵਾਲਾ ਐਪ ਕਿੰਭੋ ਲੌਂਚ ਨਾ ਹੋਵੇ। ਜੀ ਹਾਂ, ਮੇਕ ਇੰਨ ਇੰਡੀਆ ਐਪ ਨੂੰ ਇਸ ਲਈ ਲੌਂਚ ਕੀਤਾ ਜਾਣਾ ਸੀ ਤਾਂ ਜੋ ਸਾਈਬਰ ਸਿਕਿਉਰਟੀ ਨਾਲ ਲੜਿਆ ਜਾ ਸਕੇ।
ਕਿੰਭੋ ਐਪ ਨੂੰ ਲੇ ਕੇ ਸਬ ਤੋਂ ਪਹਿਲਾਂ 30 ਮਈ ਨੂੰ ਐਲਾਨ ਕੀਤਾ ਗਿਆ ਸੀ ਫੇਰ ਐਪ ਨੂੰ 24 ਘੰਟਿਆ ਦੇ ਅੰਦਰ ਹੀ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਇਸ ਨੂੰ ਆਸਾਨੀ ਨਾਲ ਹੈਕ ਕੀਤਾ ਜਾਣਾ। ਬਾਅਦ ‘ਚ ਪਤੰਜਲੀ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਨੇ ਸਾਰੀਆਂ ਖਾਮੀਆਂ ਨੂੰ ਦੂਰ ਕਰ ਲਿਆ ਹੈ। ਹੁਣ ਐਪ ਨੂੰ ਜਲਦੀ ਹੀ ਲੌਂਚ ਕੀਤਾ ਜਾਵੇਗਾ।
ਇਸ ਤੋਂ ਬਾਅਦ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਐਪ ਨੂੰ ਅਗਸਤ ‘ਚ ਲੌਂਚ ਕੀਤਾ ਜਾਵੇਗਾ ਪਰ ਫੇਰ ਐਪ ਨੂੰ ਇੱਕ ਹੋਰ ਵਾਰ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਐਪ ਡੈਵਲਪਰ ਅਦਿਤੀ ਕਮਲ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ। ਹੁਣ ਪਤੰਜਲੀ ਦੇ ਸੀਈਓ ਤੇ ਐਮਡੀ ਆਚਾਰੀਆ ਬਾਲ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਉਹ ਐਪ ਦੇ ਕੰਮ ਤੋਂ ਖੁਸ਼ ਨਹੀਂ ਹਨ। ਇਸ ਲਈ ਐਪ ਨੂੰ ਲੌਂਚ ਨਹੀਂ ਕੀਤਾ ਜਾਵੇਗਾ। ਇਸ ਦਾ ਕੰਮ ਵੀ ਪੁਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।