ਫੋਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੇ ਰੀਅਰ ’ਤੇ ਡੂਅਲ ਕੈਮਰਾ ਸੈਟਅਪ ਹੈ ਜਿਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇੰਨੇ ਹਾਈ ਮੈਗਾਪਿਕਸਲ ਨਾਲ ਆਉਣ ਵਾਲ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ। ਹਾਲਾਂਕਿ ਗਲੋਬਲ ਮਾਕਰਿਟ ਵਿੱਚ ਇਸ ਫੋਨ ਨੂੰ Honor View 20 ਦੇ ਨਾਂ ਨਾਲ ਲਾਂਚ ਕੀਤਾ ਜਾਏਗਾ।
ਫੋਨ ਦੇ ਫਰੰਟ ਵਿੱਚ 25MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Huawei Nova 4 ਵਾਂਗ ਇਹ ਵੀ ਪੰਚ-ਹੋਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਯਾਨੀ ਇਸ ਦੀ ਡਿਸਪਲੇਅ ’ਤੇ ਹੀ ਛੋਟਾ ਜਿਹਾ ਛੇਕ ਹੈ ਜਿਸ ਵਿੱਚ ਫਰੰਟ ਕੈਮਰਾ ਫਿੱਟ ਕੀਤਾ ਗਿਆ ਹੈ।
25 MP ਦੇ ਕੈਮਰੇ ਤੋਂ ਇਲਾਵਾ ਇਸ ਵਿੱਚ ਲਿਕੰ ਟਰਬੋ ਤਕਨਾਲੋਜੀ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਫੋਟ ਆਟੋਮੈਟਿਕ ਡੇਟਾ ਤੇ ਵਾਈ-ਫਾਈ ਵਿੱਚ ਸਵਿੱਚ ਕਰ ਲੈਂਦਾ ਹੈ। ਯਾਨੀ, ਇੱਕੋ ਸਮੇਂ ਫੋਨ ਵਿੱਚ ਵਾਈਫਾਈ ਤੇ ਇੰਟਰਨੈਟ ਡੇਟਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਆਮ ਫੋਨ ਵਿੱਚ ਵਾਈ-ਫਾਈ ਜਾਂ ਡੇਟਾ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਫੋਨ ਦੀਆਂ ਸਪੈਕਸ
ਫੋਨ 6.4 ਇੰਚ ਦੀ ਡਿਸਪਲੇਅ, ਹਾਈਸਿਲੀਕਾਨ ਕਿਰੀਨ 980 ਪ੍ਰੋਸੈਸਰ, 6GB/8GB ਰੈਮ, 128GB/256GB ਇੰਟਰਨਲ ਸਟੋਰੇਜ, 25 MP ਫਰੰਟ ਕੈਮਰਾ, 48MP-3D TFT ਰੀਅਰ ਕੈਮਰਾ ਤੇ 4000mAh ਬੈਟਰੀ ਨਾਲ ਲੈਸ ਹੈ। ਇਸ ਤੋਂ ਇਲਾਵਾ ਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਦੀ ਸਹੂਲਤ ਵੀ ਦਿੱਤੀ ਗਈ ਹੈ।
ਫੋਨ ਦੀ ਕੀਮਤ
ਫੋਨ ਦੋ ਵਰਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੇ 6 GB ਰੈਮ ਵਾਲੇ ਵਰਸ਼ਨ ਦੀ ਕੀਮਤ 2,999 ਯੂਆਨ (ਕਰੀਬ 30,400 ਰੁਪਏ) ਤੇ ਦੂਜੇ 8GB ਵਾਲੇ ਵਰਸ਼ਨ ਦੀ ਕੀਮਤ 3,499 ਯੂਆਨ (ਲਗਪਗ 35,500 ਰੁਪਏ) ਰੱਖੀ ਗਈ ਹੈ। ਦੋਵਾਂ ਵਰਸ਼ਨਾਂ ਵਿੱਚ 128 GB ਦੀ ਸਟੋਰੇਜ ਮਿਲਦੀ ਹੈ। ਫੋਨ ਨੂੰ ਮੋਸ਼ੀਨੋ ਐਡੀਸ਼ਨ ਵਿੱਚ ਵੀ ਲਾਂਚ ਕੀਤਾ ਗਿਆ ਹੈ। 8GB ਰੈਮ ਤੇ 256GB ਸਟੋਰੇਜ ਵਾਲੇ ਇਸ ਵਰਸ਼ਨ ਦੀ ਕੀਮਤ 3,999 ਯੂਆਨ (ਲਗਪਗ 40,600 ਰੁਪਏ) ਹੈ।