ਨਵੀਂ ਦਿੱਲੀ: ਜੀਓਫੋਨ ਦੇ ਲੌਂਚ ਤੋਂ ਬਾਅਦ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਮਾਰਕਿਟ ‘ਚ ਨਵਾਂ ਫੀਚਰ ਫੋਨ ਲੈ ਕੇ ਆਈ ਜੋ ਕਾਮਯਾਬ ਰਿਹਾ। ਇਸ ਤੋਂ ਬਾਅਦ ਹੁਣ ਕੰਪਨੀ ਵੱਡੀ ਸਕਰੀਨ ਵਾਲਾ ਫੋਨ ਲੈ ਕੇ ਆ ਸਕਦੀ ਹੈ ਤੇ ਉਹ ਵੀ ਬੇਹੱਦ ਘੱਟ ਕੀਮਤ ‘ਚ। ਲੋਕਾਂ ਕੋਲ ਵਿਕਲਪ ਹੋਵੇਗਾ ਕਿ ਉਹ ਫੀਚਰ ਫੋਨ ਤੋਂ 4ਜੀ ਸਮਾਰਟਫੋਨ ਨੂੰ ਚੁਣ ਸਕਦੇ ਹਨ।


ਰਿਲਾਇੰਸ ਜੀਓ ਦੇ ਸੇਲਸ ਹੈੱਡ ਸੁਨੀਲ ਦੱਤ ਨੇ ਕਿਹਾ, “ਅਸੀਂ ਅਜਿਹੇ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜਿਸ ਨਾਲ ਯੂਜ਼ਰਸ ਨੂੰ ਵੱਡੇ ਸਕਰੀਨ ਵਾਲੇ 4ਜੀ ਫੋਨ ਦਿੱਤੇ ਜਾ ਸਕਣ। ਇਨ੍ਹਾਂ ਡਿਵਾਈਸਜ਼ ਨਾਲ ਉਨ੍ਹਾਂ ਨੂੰ ਕਨੈਕਟੀਵਿਟੀ ਵੀ ਬਿਹਤਰ ਮਿਲੇਗੀ।"

ਇਸ ਲਈ ਕੰਪਨੀ ਅਮਰੀਕਾ ਦੀ ਇੱਕ ਲੋਕਲ ਕੰਪਨੀ ਨਾਲ ਸੰਪਰਕ ‘ਚ ਹੈ। ਇਸ ਦੀ ਮਦਦ ਨਾਲ 100 ਮਿਲੀਅਨ ਸਮਾਰਟਫੋਨ ਬਣਾਏ ਜਾਣਗੇ। ਜੀਓ ਦਾ ਇਸ ਦੇ ਨਾਲ ਟਾਰਗੇਟ ਹੈ ਲੋਕਾਂ ‘ਤੇ ਆਪਣਾ ਭਰੋਸਾ ਹੋਰ ਵਧਾਉਣਾ।

ਭਾਰਤ ‘ਚ 500 ਮਿਲੀਅਨ ਫੀਚਰ ਫੋਨ ਯੂਜ਼ਰਸ ਹਨ ਤੇ ਅਜਿਹੇ ‘ਚ ਲੋਕਾਂ ਨੂੰ ਸਵੀਚ ਕਰਨਾ ਸੌਖਾ ਨਹੀਂ ਹੋਵੇਗਾ। ਜੀਓ ਸਮਾਰਟਫੋਨ ਮੇਕਰ ਹੋਰ ਕਈ ਕੰਪਨੀਆਂ ਨਾਲ ਮਿਲਕੇ ਵਾਈਸ ਤੇ ਡੇਟਾ ਪਲਾਨ ਮੁਹਇਆ ਕਰਵਾਉਂਦੀ ਹੇ। ਅਜਿਹੇ ‘ਚ ਜੇਕਰ ਯੂਜ਼ਰਸ ਨੂੰ ਘੱਟ ਕੀਮਤ ‘ਤੇ ਵਧੀਆ ਫਨਿ ਦਿੱਤਾ ਜਾਵੇ ਤਾਂ ਉਹ ਇਸ ਬਾਰੇ ਜ਼ਰੂਰ ਸੋਚਣਗੇ।