ਬੀਜਿੰਗ: ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਚੀਨ ਦੇ ਸਕੂਲਾਂ ਨੇ ਚਿੱਪ ਵਾਲੀ ਯੂਨੀਫਾਰਮ ਸ਼ੁਰੂ ਕੀਤੀ ਹੈ। 17 ਪੌਂਡ ਯਾਨੀ ਕਰੀਬ 1500 ਰੁਪਏ ਦੀ ਇਸ ਡ੍ਰੈੱਸ ‘ਚ ਮੌਢੇ ‘ਤੇ ਚਿੱਪ ਲੱਗੀ ਹੋਵੇਗੀ ਜੋ ਸਕੂਲਾਂ ਦੇ ਗੇਟ ‘ਤੇ ਲੱਗੇ ਆਰਟੀਫੀਸ਼ੀਅਲ ਇੰਟੈਲੀਜੇਂਸ ਸਿਸਟਮ ਨਾਲ ਚੱਲੇਗੀ।
ਚੀਨ ਨੇ ਤਿੰਨ ਸਾਲ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਨਿਗਰਾਨੀ ਰੱਖਣ ਵਾਲਾ ਸਿਸਟਮ ਬਣਾਇਆ ਸੀ। ਇਸ ਸਕਾਈਨੇੱਟ ਪ੍ਰੋਜੈਕਟ ‘ਚ ਚਿਹਰੇ ਦੀ ਪਛਾਣ ਕਰਨ ਵਾਲੇ ਦੋ ਕਰੋੜ ਕੈਮਰੇ ਲਾਏ ਗਏ ਸੀ ਜਿਸ ਰਾਹੀਂ 1 ਸੈਕਿੰਡ ‘ਚ 1.4 ਅਰਬ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ।
ਸਮਾਰਟ ਯੂਨੀਫਾਰਮ ਨੂੰ ਚੀਨ ਦੇ ਗੁਈਝੋਲ ਗੁਆਨਯੂ ਟੈਕਨਾਲੌਜੀ ਨੇ ਬਣਾਇਆ ਹੈ ਜਿਸ ਨਾਲ ਵਿਦੀਆਰਥੀਆਂ ਦੇ ਸਕੂਲ ਆਉਣ ਤੇ ਜਾਣ ਦਾ ਸਮਾਂ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ-ਜਾਣ ਦਾ 20 ਸੈਕਿੰਡ ਦਾ ਵੀਡੀਓ ਵੀ ਬਣਦਾ ਹੈ ਜਿਸ ਨੂੰ ਟੀਚਰ ਤੇ ਮਾਪਿਆਂ ਨੂੰ ਭੇਜਿਆ ਜਾ ਸਕਦਾ ਹੈ।
ਕੰਪਨੀ ਨੂੰ ਇਸ ਚਿੱਪ ਵਾਲੀ ਯੂਨੀਫਾਰਮ ਬਣਾਉਣ ‘ਚ 2 ਸਾਲ ਦਾ ਸਮਾਂ ਲੱਗਿਆ ਸੀ। ਇਸ ਨੂੰ ਜੁਲਾਈ 2017 ‘ਚ ਲੌਂਚ ਕੀਤਾ ਗਿਆ ਸੀ। ਇਸ ਨਾਲ ਸਕੂਲ ਤੋਂ ਬਾਹਰ ਵੀ ਵਿਦੀਆਰਥੀਆਂ ਦੀ ਹਰਕਤਾਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਉਂਝ ਇਸ ਚਿੱਪ ਵਾਲੀ ਯੂਨੀਫਾਰਮ 'ਤੇ ਕਈਆਂ ਨੇ ਸਵਾਲ ਵੀ ਚੁੱਕੇ ਹਨ।