325 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ ਬੇਂਟਲੇ ਦੀ ਇਹ ਕਾਰ
ਏਬੀਪੀ ਸਾਂਝਾ | 24 Sep 2016 01:32 PM (IST)
ਨਵੀਂ ਦਿੱਲੀ : ਲੱਗਜ਼ਰੀ ਕਾਰਾਂ ਦੇ ਲਈ ਦੁਨਿਆਭਪ ਵਿੱਚ ਮਸ਼ਹੂਰ ਬੇਂਟਲੇ ਨੇ ਨਵੀਂ ਫਲਾਇੰਗ ਸਪਰ ਦਾ ਨਵਾਂ ਅਵਤਾਰ ਪੇਸ਼ ਕਰ ਦਿੱਤਾ ਹੈ। ਨਵੀਂ ਫਲਾਇੰਗ ਸਪਰ ਡਬਲਯੂ-12ਐਸ ਨੂੰ ਲੱਗਜ਼ਰੀ ਕੰਫਰਟ ਦੇ ਨਾਲ-ਨਾਲ ਫੁਰਤੀਲੀ ਪਰਫਾਰਮੇਂਸ ਦੇ ਲਈ ਵੀ ਤਿਆਰ ਕੀਤਾ ਗਿਆ ਹੈ। ਇਹ ਬੇਂਟਲੇ ਦੀ ਪਹਿਲੀ ਕਾਲ ਹੈ ਜੋ 200 ਮੀਲ ਪ੍ਰਤੀ ਘੰਟਾ(322 ਕਿੱਲੋਮੀਟਰ ਪ੍ਰਤੀ ਘੰਟਾ) ਤੋਂ ਜ਼ਿਆਦਾ ਦੀ ਰਫ਼ਤਾਰ ਫੜ ਸਕਦੀ ਹੈ। ਨਵੀਂ ਫਲਾਇੰਗ ਸਪਰ ਸਬਲਿਯੂ-12 ਐਸ ਦੀ ਪਾਟ ਸਪੀਡ 202 ਮੀਲ ਪ੍ਰਤੀ ਘੰਟਾ(325 ਕਿੱਲੋਮੀਟਰ ਪ੍ਰਤੀ ਘੰਟਾ) ਹੈ। ਫਲਾਇੰਗ ਸਪਰ ਡਬਲਯੂ-12ਐਸ ਚਾਰ ਦਰਵਾਜ਼ਿਆਂ ਵਾਲੀ ਹਾਈ ਐਂਡ ਲੱਗਜ਼ਰੀ ਕਾਰ ਹੈ। ਇਸ ਵਿੱਚ 6.0 ਲੀਟਰ ਦਾ ਡਬਲਯੂ-12 ਇੰਜਨ ਲੱਗਿਆ ਹੈ। ਇਹ ਇੰਜਨ 635 ਪੀ.ਐਸ ਦੀ ਤਾਕਤ ਅਤੇ 820 ਐਨ.ਐਮ. ਦਾ ਟਾਰਕ ਦਿੰਦਾ ਹੈ। 0-100 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ਵਿੱਚ ਇਸ ਨੂੰ 4.5 ਸਕਿੰਟ ਦਾ ਸਮਾਂ ਲੱਗਦਾ ਹੈ। ਇਸ ਵਿੱਚ ਵਹੀਲ ਡਰਾਈਵ ਸਿਸਟਮ ਹੈ। ਡਿਜ਼ਾਈਨ ਦੇ ਮਾਮਲੇ ਵਿੱਚ ਥੋੜੇ ਬਦਲਾਅ ਹੋਏ ਹਨ। ਕਾਰ ਦੀ ਗ੍ਰਿੱਲ, ਵਿੰਡੋ ਦੇ ਆਲੇ-ਦੁਆਲੇ, ਪਿਛਲੇ ਬੰਪਰ, ਡੋਰ-ਹੈਂਡਲ ਇੰਸਰਟ ਅਤੇ ਹੈੱਡ ਲਾਈਟ ਵਾਸ਼ਰ ਕੈਪਰ ਵਿੱਚ ਗਲਾਸੀ ਬਲੈਕ ਕੱਲਰ ਦਾ ਇਸਤੇਮਾਲ ਹੋਈਆ ਹੈ। ਕੈਬਿਨ ਦੀ ਗੱਲ ਕਰੀਏ ਤਾਂ ਡਬਲਯੂ-12ਐਸ ਦਾ ਇੰਟੀਰਿਅਰ ਬਾਕੀ ਮਾਡਲਾਂ ਤੋਂ ਵੱਖ ਹੈ। ਕੈਬਿਨ ਦੀ ਗੱਲ ਕਰੀਏ ਤਾਂ ਡਬਲਯੂ-12 ਐਸ ਦਾ ਇੰਟੀਰਿਅਰ ਬਾਕੀ ਮਾਡਲਾਂ ਤੋਂ ਵੱਖ ਹੈ। ਸੀਟਾਂ ਵਿੱਚ ਡੂਅਲ ਕੱਲਰ ਲੈਦਰ ਅਪਹੋਲਸਟ੍ਰੀ ਮਿਲੇਗੀ। ਲੈਦਰ ਤੋਂ ਇਲਾਵਾ ਸੈਟਿਨ ਕਾਰਬਨ ਫਾਈਬਰ ਵਾਲੇ ਟ੍ਰਿਪਸ ਦਾ ਇਸਤੇਮਾਲ ਹੋਈਆ ਹੈ। ਸੀਟ ਹੈਡਰੇਸਟ ਅਤੇ ਸਕਫ ਪਲੇਟਸ 'ਤੇ ਡਬਲਯੂ-12ਐਸ ਦੀ ਬੈਜਿੰਗ ਮਿਲੇਗੀ।