ਸਾਲ 2017 ਦਾ ਅੱਜ ਆਖ਼ਰੀ ਦਿਨ ਹੈ, ਅਸੀਂ ਤੁਹਾਨੂੰ ਇਸ ਸਾਲ ਦੇ ਸਮਾਰਟਫ਼ੋਨ ਬਾਰੇ ਦੱਸ ਰਹੇ ਹਾਂ ਜੋ 20,000 ਰੁਪਏ ਦੀ ਕੀਮਤ ਵਾਲੇ ਸਭ ਤੋਂ ਵਧੀਆ ਕੈਮਰੇ ਵਾਲੇ ਫ਼ੋਨ ਹੋਣ ਕਰ ਕੇ ਗਾਹਕਾਂ ਦਾ ਦਿਲ ਜਿੱਤ ਰਹੇ ਹਨ। ਜੇ ਤੁਸੀਂ ਘੱਟ ਬਜਟ ਵਿੱਚ ਸਭ ਤੋਂ ਵਧੀਆ ਕੈਮਰਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੀ ਹਰ ਦੁਬਿਧਾ ਦੂਰ ਕਰਨ ਵਿੱਚ ਅਸੀਂ ਇੱਥੇ ਮਦਦ ਕਰ ਰਹੇ ਹਾਂ-

Vivo V7 (₹16,990): ਵੀਵੋ ਸਮਾਰਟਫ਼ੋਨ ਵਧੀਆ ਕੈਮਰਾ ਤੇ ਸਪੀਕਰ ਲਈ ਜਾਣੇ ਜਾਂਦੇ ਹਨ। ਇਸ ਵਿੱਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸ ਵਿਚ f/2.0 ਅਪਰਚਰ ਤੇ 24 ਮੈਗਾਪਿਕਲ ਫਰੰਟ ਕੈਮਰਾ ਹੈ। ਇਸ ਫ਼ੋਨ ਵਿੱਚ ਇੱਕ ਵੀਵੋ ਫੇਸ ਫੀਚਰ ਹੈ, ਜਿਸ ਰਾਹੀਂ ਤੁਸੀਂ ਆਪਣੇ ਚਿਹਰੇ ਦੀ ਮਦਦ ਨਾਲ ਸਮਾਰਟਫੋਨ ਨੂੰ ਅਨਲੌਕ ਕਰ ਸਕਦੇ ਹੋ। ਵੀਵੋ V7 ਐਜ-ਟੂ-ਐਜ ਡਿਸਪਲੇਅ ਨਾਲ ਆਉਂਦਾ ਹੈ ਤੇ ਇਸ ਨੇ 18:9 ਆਕਾਰ ਦਾ ਅਨੁਪਾਤ ਦਿੱਤਾ ਹੈ। ਇਸ ਵਿੱਚ 5.7 ਇੰਚ ਦੀ ਸਕਰੀਨ ਦਿੱਤੀ ਜਾਂਦੀ ਹੈ, 4 ਜੀ.ਬੀ. ਰੈਮ ਦਿੱਤਾ ਜਾਂਦਾ ਹੈ। 3,000 ਐਮ.ਏ.ਐਚ. ਦੀ ਬੈਟਰੀ ਤੋਂ ਸਾਰੇ ਫ਼ੋਨ ਨੂੰ ਪਾਵਰ ਦਿੱਤੀ ਜਾਂਦੀ ਹੈ।

ਓਪੋ ਐਫ 3 (₹ 16,990): ਇਸ ਦੀ ਵੱਡੀ ਖਾਸੀਅਤ ਦੋਹਰਾ ਸੈਲਫੀ ਕੈਮਰਾ ਹੈ। f/2.0 ਅਪਰਚਰ ਦੇ ਨਾਲ ਇੱਕ ਲੈਂਸ 16 ਮੈਗਾਪਿਕਸਲ ਹੈ ਅਤੇ ਦੂਜਾ 8 ਮੈਗਾਪਿਕਸਲ ਹੈ। ਇੱਕ 13-ਮੈਗਾਪਿਕਸਲ ਕੈਮਰਾ ਸਮਾਰਟਫੋਨ ਦੇ ਪਿਛਲੇ ਪੈਨਲ 'ਤੇ ਦਿੱਤਾ ਗਿਆ ਹੈ, ਜੋ ਪੀ.ਡੀ.ਐਫ. ਤੇ ਐਲ.ਈ.ਡੀ ਨਾਲ ਆਉਂਦਾ ਹੈ। ਇਸ ਵਿੱਚ 5.5-ਇੰਚ ਦੀ ਸਕਰੀਨ, ਇੱਕ 4 ਜੀ.ਬੀ. ਰੈਮ, ਮੀਡੀਆਟੈਕ Octak SoC ਪ੍ਰੋਸੈਸਰ ਦੇ ਨਾਲ 3200mAh ਦੀ ਸਮਰੱਥਾ ਵਾਲੀ ਬੈਟਰੀ ਹੈ।

ਮੋਟੋ ਜੀ 5 ਐਸ ਪਲੱਸ (₹ 14,999): ਇਸ ਸਮਾਰਟਫ਼ੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਦੋਹਰਾ ਰੀਅਰ ਕੈਮਰਾ ਸੈੱਟਅੱਪ। ਇਸ ਵਿੱਚ 13-ਮੈਗਾਪਿਕਸਲ ਦਾ ਦੋਹਰਾ ਰੀਅਰ ਕੈਮਰਾ ਹੈ, ਜਦਕਿ 8-ਮੈਗਾਪਿਕਲ ਫਰੰਟ ਕੈਮਰਾ ਫਲੈਸ਼ ਨਾਲ ਦਿੱਤਾ ਗਿਆ ਹੈ। 5.5-ਇੰਚ ਸਕਰੀਨ, Snapdragon 625 ਪ੍ਰੋਸੈਸਰ, 4 ਜੀ.ਬੀ. ਰੈਮ ਹੈ, ਨੂੰ 3000mAh ਦੀ ਬੈਟਰੀ ਚਲਾ ਸਕਦੀ ਹੈ।

Xiaomi MiA1 (₹ 13,999): Mi A1 ਦਾ ਕੈਮਰਾ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਸ ਵਿੱਚ 12 ਮੈਗਾਪਿਕਸਲ f/2.2 ਅਪਰਚਰ ਨਾਲ ਵਿਸ਼ਾਲ ਕੋਣ (ਵਾਈਡ ਐਂਗਲ) ਕੈਮਰੇ ਹਨ। ਇਹ 2x ਔਪਟਿਕਲ ਜ਼ੂਮ ਲਈ ਸਹਾਇਕ ਹੈ। ਇਹ ਸਮਾਰਟਫੋਨ ਪੋਰਟਰੇਟ ਮੋਡ ਨਾਲ ਆਉਂਦਾ ਹੈ, ਫਰੰਟ ਕੈਮਰਾ ਬਾਰੇ ਗੱਲ ਕਰੀਏ ਤਾਂ 5 ਮੈਗਾਪਿਕਸਲ ਦਾ ਹੈ। 5.5-ਇੰਚ ਸਕਰੀਨ, Snapdragon 625 ਅਤੇ SoC, 4GB RAM ਨੂੰ 3080mAh ਬੈਟਰੀ ਚਲਾਉਂਦੀ ਹੈ। Xiaomi ਦੇ ਇਹ ਪਹਿਲਾ ਸ਼ੁੱਧ Android ਸਮਾਰਟਫੋਨ ਹੈ ਜੋ MIUI ਦੇ ਨਾਲ ਨਹੀਂ ਆਉਂਦਾ ਹੈ।

Honor 9i (₹ 17,999): 18:9 ਅਨੁਪਾਤ ਦੀ 5.9 ਇੰਚ ਵਾਲੀ ਸਕ੍ਰੀਨ ਵਾਲਾ ਇਸ ਸਮਾਰਟਫ਼ੋਨ ਵਿੱਚ 4 ਜੀ.ਬੀ. ਰੈਮ, 13 ਮੈਗਾਪਿਕਸਲ ਦਾ ਫਰੰਟ ਤੇ 16 megapixels ਦੇ ਦੋਵੇਂ ਡੂਅਲ ਲੈਂਸ ਕੈਮਰੇ ਹਨ। ਬੈਟਰੀ 3,340mAh ਦੀ ਸਮਰੱਥਾ ਵਾਲੀ ਦਿੱਤੀ ਗਈ ਹੈ।

ਹੁਵਾਈ ਔਨਰ 8 (₹ 17,599): ਇਹ 12MP+12MP ਦੋਹਰਾ ਰੀਅਰ ਕੈਮਰੇ ਅਤੇ ਫਰੰਟ 8 ਮੈਗਾਪਿਕਸਲ ਕੈਮਰਾ ਹੈ। ਇਸ ਫ਼ੋਨ ਵਿੱਚ 5.2 ਇੰਚ ਦੀ ਪੂਰਨ ਐੱਚ.ਡੀ. ਡਿਸਪਲੇਅ, ਕਿਰਿਨ 950 ਪ੍ਰੋਸੈਸਰ, 4 ਜੀ.ਬੀ. ਰੈਮ, 3,000 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ।

Gionee S10 ਲਾਈਟ (₹ 15,999): ਇਹ ਸਮਾਰਟਫ਼ੋਨ ਐਂਡ੍ਰੌਇਡ 7.1 nougat ਓ.ਐੱਸ, 5.2 ਇੰਚ ਸਕਰੀਨ, 1.4GHz Snapdragon 427 ਪ੍ਰੋਸੈਸਰ, 4 ਜੀ.ਬੀ. ਦੀ ਰੈਮ, 13 ਮੈਗਾਪਿਕਸਲ ਰੀਅਰ ਕੈਮਰਾ, 16 ਮੈਗਾਪਿਕਸਲ ਦਾ ਫਰੰਟ ਕੈਮਰਾ ਨਾਲ ਲੈੱਸ ਹੈ, ਜਿਸ ਨੂੰ 3100mAh ਦੀ ਬੈਟਰੀ ਤਾਕਤ ਦਿੰਦੀ ਹੈ।

ਔਨਰ 7X (₹ 12,999): ਔਨਰ 7X ਵਿੱਚ 16 ਮੈਗਾਪਿਕਸਲ ਵਾਲਾ ਪ੍ਰਾਇਮਰੀ ਸੈਂਸਰ ਅਤੇ 2 ਮੈਗਾਪਿਕਸਲ ਡੂੰਘਾਈ ਸੰਵੇਦਕ ਯਾਨੀ ਡੈਪਥ ਸੈਂਸਰ ਹੈ। ਇਸ ਸਮਾਰਟਫ਼ੋਨ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। 2.36GHz + 1.7GHz Kirin 659 Octa ਕੋਰ ਪ੍ਰੋਸੈਸਰ, 4 ਜੀ.ਬੀ. RAM, 5.9 ਇੰਚ ਫੁੱਲ HD+ ਸਕਰੀਨ ਦਿੱਤੀ ਗਈ ਹੈ।