ਨਵੀਂ ਦਿੱਲੀ: ਆਉਣ ਵਾਲੇ ਸਾਲ ਵਿੱਚ ਨੋਕੀਆ ਦੇ ਸਮਾਰਟਫੋਨ ਵਿਕਰੀ ਦੀ ਐਕਸਲੂਸਿਵ ਰਾਈਟ ਵਾਲੀ ਕੰਪਨੀ ਐਚ.ਐਮ.ਡੀ ਗਲੋਬਲ ਨੋਕੀਆ 3310 (2017) ਦਾ 4ਜੀ ਵੇਰੀਐਂਟ ਲਾਂਚ ਕਰ ਸਕਦੀ ਹੈ। ਹਾਲ ਹੀ ਵਿੱਚ ਚੀਨ ਦੀ ਸਰਟੀਫ਼ਿਕੇਸ਼ਨ ਵੈੱਬਸਾਈਟ 'ਤੇ ਨੋਕੀਆ 3310 ਦੇ ਵੇਰੀਐਂਟ ਦਾ ਮਾਡਲ ਨੰਬਰ ਟੀ.ਏ-1077 ਦੇ ਨਾਲ ਸਪਾਟ ਕੀਤਾ ਗਿਆ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਇਹ ਫੋਨ TD-LTE, TD-SCDMA ਤੇ ਜੀਐਸੈਮ ਨੈੱਟਵਰਕ ਨੂੰ ਸਪੋਰਟ ਕਰੇਗਾ। ਉਮੀਦ ਹੈ ਕਿ ਨੋਕੀਆ 3310 ਦਾ 4ਜੀ ਵੇਰੀਐਂਟ ਅਲੀਬਾਬਾ ਦੇ YunOS ਆਪਰੇਟਿੰਗ ਸਿਸਟਮ ਨੂੰ ਵੀ ਸਪੋਰਟ ਕਰੇਗਾ ਜੋ ਐਂਡਰਾਇਡ ਆਪਰੇਟਿੰਗ ਸਿਸਟਮ ਦਾ ਇੱਕ ਕਸਟਮਟਾਈਜ਼ ਵੇਰੀਐਂਟ ਹੈ।
ਨੋਕੀਆ 3310 ਦੇ 4ਜੀ ਵੇਰੀਐਂਟ ਨੂੰ ਟੀਨਾ 'ਤੇ ਸਪਾਟ ਕੀਤਾ ਜਾ ਚੁੱਕਾ ਹੈ। ਨੋਕੀਆ 3310 ਦੇ 4ਜੀ ਵੇਰੀਐਂਟ ਦੀ ਨੋਕੀਆ 6 (2018) ਨਾਲ ਲਾਂਚ ਹੋਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਕ ਐਚ.ਐਮ.ਡੀ ਗਲੋਬਲ ਚੀਨ ਵਿੱਚ 12 ਜਨਵਰੀ ਨੂੰ ਸਮਾਗਮ ਕਰਕੇ ਆਪਣੇ ਫਲੈਗਸ਼ਿਪ ਨੋਕੀਆ 9 ਤੇ ਨੋਕੀਆ 6 ਦੇ ਸਕਸੈਸਰ ਵੇਰੀਐਂਟ ਨੂੰ ਲਾਂਚ ਕਰੇਗੀ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਫਰਵਰੀ ਵਿੱਚ ਮੋਬਾਈਲ ਵਰਲਡ ਕਾਂਗਰਸ ਵਿੱਚ ਨੋਕੀਆ ਨੇ ਆਪਣੇ ਆਇਕਾਨਿਕ ਫੋਨ ਨੋਕੀਆ 3310 ਨੂੰ ਲਾਂਚ ਕੀਤਾ ਸੀ। ਇਹ ਸਮਾਰਟਫੋਨ 2ਜੀ ਕੁਨੈਕਟਿਵਿਟੀ ਦੇ ਨਾਲ ਉਪਲੱਬਧ ਸੀ। ਬਾਅਦ ਵਿੱਚ ਨੋਕੀਆ ਨੇ ਇਸ ਨੂੰ 3ਜੀ ਵੇਰੀਐਂਟ ਵਿੱਚ ਵੀ ਉਤਾਰਿਆ। ਭਾਰਤ ਵਿੱਚ ਉਸ ਸਮਾਰਟਫੋਨ ਦੀ ਕੀਮਤ 3310 ਰੁਪਏ ਰੱਖੀ ਗਈ ਸੀ।
ਨੋਕੀਆ 3310(2017) ਦੀ ਗੱਲ ਕਰੀਏ ਤਾਂ ਇਹ ਕਾਫੀ ਹਲਕਾ ਤੇ ਕਲਰਫੁੱਲ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ 2.4 QGVP ਡਿਸਪਲੇ ਕਵਰਡ ਸਕਰੀਨ ਹੈ ਜੋ ਪਹਿਲਾਂ ਨਾਲੋਂ ਵੱਡੀ ਅਤੇ ਬਿਹਤਰ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਫਲੈਸ਼ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ।
ਇਸ ਫ਼ੀਚਰ ਫੋਨ ਦੀ ਬੈਟਰੀ ਕਾਫੀ ਜ਼ਬਰਦਸਤ ਹੈ। 1200mAh ਰਿਮੂਵੇਬਲ ਬੈਟਰੀ ਹੈ। ਇਹ 22 ਘੰਟੇ ਤੱਕ ਦਾ ਟਾਕ ਟਾਈਮ ਦਿੰਦੀ ਹੈ। 16 ਐਮਬੀ ਮੈਮਰੀ ਵਾਲੇ ਇਸ ਫੋਨ ਵਿੱਚ ਮਾਈਕਰੋਐਸਡੀ ਕਾਰਡ ਸਲਾਟ ਦਿੱਤੇ ਗਏ ਹਨ ਜਿਸ ਨੂੰ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਨਵੇਂ ਨੋਕੀਆ 3310 ਵਿੱਚ ਮਾਈਕਰੋ ਯੂਐਸਬੀ ਪੋਰਟ ਦਿੱਤਾ ਗਿਆ ਹੈ। ਨੋਕੀਆ 3310 ਵਿੱਚ ਹੈਡਫੋਨ ਜੈਕ, ਐਫ.ਐਮ ਰੇਡੀਓ, mp3 ਵਰਗੇ ਕਨੈਕਟਿੰਗ ਆਪਸ਼ਨ ਦਿੱਤੇ ਗਏ ਹਨ।