ਨਵੀਂ ਦਿੱਲੀ: ਇਨ੍ਹਾਂ ਦਿਨੀਂ ਭਾਰਤ ‘ਚ ਨੈਟਫਲਿਕਸ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ ਅਤੇ ਕੰਪਨੀ ਭਾਰਤ ਦੇ ਲਈ ਕੰਟੈਂਟ ਵੀ ਤਿਆਰ ਕਰ ਰਹੀ ਹੈ। ਇਸ ਨੂੰ ਇਸਤੇਮਾਲ ਕਰਨ ਲਈ ਪੈਸੇ ਦੇਣੇ ਪੈਂਦੇ ਹਨ। ਕਈਆਂ ਨੂੰ ਤਾਂ ਪਤਾ ਹੈ ਕਿ ਇੱਕ ਮਹੀਨਾ ਤਾਂ ਤਸੀਂ ਨੈਟਫਲਿਕਸ ਨੂੰ ਮੁਫਤ ‘ਚ ਇਸਤੇਮਾਲ ਕਰ ਸਕਦੇ ਹੋ ਪਰ ਬਾਅਦ ਇਸ ਦੇ ਹਰ ਮਹੀਨੇ ਸਬਸਕ੍ਰਿਪਸ਼ਨ ਲਈ ਪੈਸੇ ਦੇਣੇ ਪੈਣਗੇ।

ਜੇਕਰ ਤੁਹਾਨੂੰ ਇਹ ਫਰੀ ਚਾਹੀਦਾ ਹੈ ਤਾਂ ਕੁਝ ਤਰੀਕੇ ਹਨ ਹੋ ਆਫੀਸ਼ੀਅਲ ਵੀ ਹਨ। ਇਸ ਲਈ ਏਅਰਟੈਲ ਅਤੇ ਵੋਡਾਫੋਨ ਆਪਣੇ ਯੂਜ਼ਰਸ ਨੂੰ ਨੈਟਫਲਿਕਸ ਦੇ ਆਫਰ ਮੁਹੱਈਆ ਕਰਵਾ ਰਹੇ ਹਨ।

ਏਅਰਟੈਲ ਪੋਸਟਪੇਡ: ਜੇਕਰ ਤੁਸੀਂ ਏਅਰਟੈਲ ਦਾ ਪੋਸਟਪੇਡ ਨੰਬਰ ਹੈ ਅਤੇ ਤੁਸੀਂ 499 ਰੁਪਏ ਤੋਂ ਜ਼ਿਆਦਾ ਦਾ ਪਲਾਨ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਤਿੰਨ ਮਹੀਨੇ ਨੈਟਫਲਿਕਸ ਦੀ ਫਰੀ ਸਬਸਕ੍ਰਿਪਸ਼ਨ ਮਿਲ ਸਕਦੀ ਹੈ।

ਵੋਡਾਫੋਨ ਪੋਸਟਪੇਡ: ਜੇਕਰ ਤੁਸੀਂ ਵੋਡਾਫੋਨ ਦੇ ਪੋਸਟਪੇਡ ਯੂਜ਼ਰ ਹੋ ਤਾਂ ਤੁਹਾਨੂੰ ਨੇਟਫਲਿਕਸ ਦੀ ਫਰੀ ਸਬਸਕ੍ਰਿਪਸ਼ਨ ਮਿਲ ਸਕਦੀ ਹੈ। ਇਸ ਦੇ ਨਾਲ ਸੈਮਸੰਗ ਗੈਲੇਕਸੀ ਐਸ10 ਖਰੀਦਣ ‘ਤੇ ਵੀ ਵੋਡਾਫੋਨ ਯੂਜ਼ਰਸ ਨੈਟਫਲੀਕਸ ਸਬਸਕ੍ਰਿਪਸ਼ਨ ਇੱਕ ਸਾਲ ਲਈ ਫਰੀ ਮਿਲੇਗੀ।

ACT Fibernet: ਦਿੱਲੀ, ਚੇਨੰਈ, ਬੰਗਲੁਰੂ ਅਤੇ ਹੈਰਦਾਬਾਦ ਦੇ ਗਾਹਕਾਂ ਦੇ ਲਈ ਇਹ ਕੰਪਨੀ ਨੇਟਫਲਿਕਸ ‘ਤੇ ਆਫਰ ਦੇ ਰਹੀ ਹੈ। ACT ਫਾਈਬਰਨੇਟ ਦੀ ਵਰਤੋਂ ਕਰਨ ‘ਤੇ ਤੁਹਾਨੂੰ ਨੇਟਫਲਿਕਸ ਰਿਚਾਰਜ ‘ਤੇ ਹਰ ਮਹੀਨੇ 350 ਰੁਪਏ ਦਾ ਕੈਸ਼ਬੈਕ ਮਿਲੇਗਾ। ਜੋ ACT  ਦੇ ਅਕਾਊਂਟ ‘ਚ ਜੁੜਦਾ ਰਹੇਗਾ।

TIP: ਨੈਟਫਲਿਕਸ ਦੇ ਨਾਲ ਇੱਕ ਆਪਸ਼ਨ ਇਹ ਵੀ ਹੈ ਕਿ ਇੱਕਠੇ ਚਾਰ ਡਿਵਾਈਸ ‘ਚ ਇੱਕ ਅਕਾਊਂਟ ਨੂੰ ਯੂਜ਼ ਕਰ ਸਕਦ ਹੋ। ਜੇਕਰ ਤੁਸੀਂ 1000 ਰੁਪਏ ਦਾ ਪਲਾਨ ਲੈ ਰਹੇ ਹੋ ਤਾਂ ਚਾਰ ਦੋਸਤ ਇਸ ਨੂੰ ਇਸਤੇਮਾਲ ਕਰਦੇ ਹਨ ਜੋ ਇੱਕ ਸਸਤਾ ਆਪਸ਼ਨ ਹੋ ਸਕਦਾ ਹੈ।