ਚੰਡੀਗੜ੍ਹ: ਵ੍ਹੱਟਸਐਪ ਅਜਿਹਾ ਮੈਸੇਜਿੰਗ ਪਲੇਟਫਾਰਮ ਹੈ ਜਿਸ ਦੀ ਲੋਕਾਂ ਨੂੰ ਕਾਫੀ ਹੱਦ ਤਕ ਆਦਤ ਬਣ ਚੁੱਕੀ ਹੈ। ਇਸ ਪਲੇਟਫਾਰਮ ਜ਼ਰੀਏ ਕਰੋੜਾਂ ਯੂਜ਼ਰਸ ਰੋਜ਼ਾਨਾ ਕਈ ਸਾਰੇ ਨੰਬਰ ਤੇ ਮੈਸੇਜਿਸ ਸ਼ੇਅਰ ਕਰਦੇ ਹਨ। ਲੋਕਾਂ ਦੀ ਨਿੱਜੀ ਜਾਣਕਾਰੀ ਵੀ ਇੱਥੇ ਸ਼ੇਅਰ ਕੀਤੀ ਜਾਂਦੀ ਹੈ। ਪਰ ਸੋਚੋ ਜੇ ਕਿਤੇ ਤੁਹਾਡਾ ਫੋਨ ਚੋਰੀ ਹੋ ਜਾਏ ਤਾਂ ਇਹ ਜਾਣਕਾਰੀ ਕਿਸੇ ਦੇ ਹੱਥ ਲੱਗ ਸਕਦੀ ਹੈ। ਅਜਿਹੇ ਵਿੱਚ ਤੁਸੀਂ ਕੀ ਕਰੋਗੇ?
  • ਸਭ ਤੋਂ ਪਹਿਲਾਂ ਮੋਬਾਈਲ ਸਰਵਿਸ ਪ੍ਰੋਵਾਈਡਰ ਨੂੰ ਕਾਲ ਕਰਕੇ ਆਪਣਾ ਸਿੰਮ ਕਾਰਡ ਲੌਕ ਕਰ ਦਿਓ ਅਜਿਹਾ ਕਰਨ ਨਾਲ ਕੋਈ ਤੁਹਾਡਾ ਵ੍ਹੱਟਸਐਪ ਨਹੀਂ ਖੋਲ੍ਹ ਸਕੇਗਾ।
  • ਨਵੀਂ ਸਿੰਮ ਦਾ ਇਸਤੇਮਾਲ ਕਰੋ ਤੇ ਉਸੇ ਨੰਬਰ ਤੋਂ ਵ੍ਹੱਟਸਐਪ ਐਕਟੀਵੇਟ ਕਰੋ।
  • ਹਮੇਸ਼ਾ ਯਾਦ ਰੱਖੋ ਕਿ ਵ੍ਹੱਟਸਐਪ ਨੂੰ ਇੱਕ ਸਮੇਂ ਸਿਰਫ ਇੱਕ ਹੀ ਨੰਬਰ ਤੋਂ ਐਕਟੀਵੇਟ ਕੀਤਾ ਜਾ ਸਕਦਾ ਹੈ।
  • ਜੇ ਤੁਸੀਂ ਨਵੀਂ ਸਿੰਮ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਇਸ ਈਮੇਲ ਆਈਡੀ support@whatsapp.com ’ਤੇ ਈਮੇਲ ਕਰੋ।
  • ਈਮੇਲ ਵਿੱਚ ਲਿਖੋ 'Lost/Stolen: Please deactivate my account'। ਇਸ ਦੇ ਨਾਲ ਹੀ ਇੰਟਰਨੈਸ਼ਨਲ ਫਾਰਮੈਟ ਵਿੱਚ ਆਪਣਾ ਫੋਨ ਨੰਬਰ ਵੀ ਲਿਖੋ।
  • ਗੂਗਲ ਡ੍ਰਾਈਵ ਤੋਂ ਬੈਕਅੱਪ ਮੈਸੇਜ ਕਰੋ। ਇਸ ਨਾਲ ਤੁਹਾਡੀ ਸਾਰੀ ਚੈਟ ਵਾਪਸ ਆ ਜਾਣਗੀਆਂ।
  • ਇਸ ਦੌਰਾਨ ਤੁਹਾਡੇ ਕਾਨਟੈਕਟਸ ਤੁਹਾਨੂੰ ਮੈਸੇਜ ਜ਼ਰੂਰ ਭੇਜ ਸਕਦੇ ਹਨ ਪਰ ਉਹ 30 ਦਿਨਾਂ ਤਕ ਪੈਂਡਿੰਗ ਰਹਿਣਗੇ।
  • ਜੇ ਤੁਸੀਂ ਆਪਣਾ ਅਕਾਊਂਟ ਡਿਲੀਟ ਹੋਣ ਤੋਂ ਪਹਿਲਾਂ ਐਕਟੀਵੇਟ ਕਰਦੇ ਹੋ ਤਾਂ ਤੁਹਾਡੇ ਕੋਲ ਪੈਂਡਿੰਗ ਮੈਸੇਜਸ ਆ ਜਾਣਗੇ।
  • ਜੇ ਤੁਸੀਂ 30 ਦਿਨਾਂ ਅੰਦਰ ਅਕਾਊਂਟ ਐਕਟੀਵੇਟ ਨਹੀਂ ਕੀਤਾ ਤਾਂ ਤੁਹਾਡਾ ਖ਼ਾਤਾ ਹਮੇਸ਼ਾ ਲਈ ਡਿਲੀਟ ਹੋ ਜਾਏਗਾ।
  • ਜੇ ਸਿੰਮ ਕਾਰਡ ਲੌਕ ਜਾਂ ਫੋਨ ਸਰਵਿਸ ਨਾ ਹੋਏ ਤਾਂ ਵਾਈਫਾਈ ਦੀ ਮਦਦ ਨਾਲ ਵੀ ਵ੍ਹੱਟਸਐਪ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਅਜਿਹਾ ਉਦੋਂ ਹੋਏਗਾ ਜਦੋਂ ਤੁਸੀਂ ਅਕਾਊਂਟ ਡੀਐਕਟੀਵੇਸ਼ਨ ਰਿਕਵੈਸਟ ਨਹੀਂ ਕਰੋਗੇ।
  • ਵ੍ਹੱਟਸਐਪ ਤੁਹਾਨੂੰ ਗੁਆਚਾ ਹੋਇਆ ਫੋਨ ਲੱਭਣ ਵਿੱਚ ਮਦਦ ਨਹੀਂ ਕਰੇਗਾ।