ਚੰਡੀਗੜ੍ਹ: ਰਿਲਾਇੰਸ ਜੀਓ, ਏਅਰਟੈਲ ਤੇ ਵੋਡਾਫੋਨ ਵਿੱਚ ਆਪਣੇ ਪਲਾਨਾਂ ਸਬੰਧੀ ਸਖ਼ਤ ਟੱਕਰ ਜਾਰੀ ਹੈ। ਲੋਕ ਉਹ ਪਲਾਨ ਪਸੰਦ ਕਰਦੇ ਹਨ ਜਿਸ ਵਿੱਚ ਘੱਟ ਪੈਸਿਆਂ ਵਿੱਚ ਜ਼ਿਆਦਾ ਫਾਇਦਾ ਮਿਲ ਸਕੇ। ਇਸ ਨੂੰ ਦੇਖਦਿਆਂ ਸਤੰਬਰ ਮਹੀਨੇ ਦੇ ਕੁਝ ਅਜਿਹੇ ਪ੍ਰੀਪੇਡ ਪਲਾਨਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿੱਥੇ 300 ਰੁਪਏ ਅੰਦਰ ਸ਼ਾਨਦਾਰ ਪਲਾਨ ਮਿਲ ਸਕਦੇ ਹਨ।
ਇਸ ਪਲਾਨ ਵਿੱਚ ਗਾਹਕ ਨੂੰ ਰੋਜ਼ਾਨਾ 1.5 GB ਡੇਟਾ ਦਿੱਤਾ ਜਾ ਰਿਹਾ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੁੰਦੀ ਹੈ। ਇਸ ਦੌਰਾਨ ਕੁੱਲ 42GB ਡੇਟਾ ਦਿੱਤਾ ਜਾ ਰਿਹਾ ਹੈ। ਇਹ ਲਿਮਟ ਖ਼ਤਮ ਹੋਣ ’ਤੇ ਗਾਹਕ ਨੂੰ 64kbps ਦੀ ਸਪੀਡ ਮਿਲਦੀ ਹੈ। ਪਲਾਨ ਵਿੱਚ ਰੋਜ਼ਾਨਾ 100 SMS, ਅਨਲਿਮਟਿਡ ਵਾਇਸ ਕਾਲਾਂ ਤੇ ਜੀਓ ਐਪਸ ਸੇਵਾ ਦਾ ਫਾਇਦਾ ਦਿੱਤਾ ਜਾਂਦਾ ਹੈ।
ਇਸ ਪਲਾਨ ’ਚ ਗਾਹਕ ਨੂੰ ਰੋਜ਼ਾਨਾ 2 GB ਡੇਟਾ, ਰੋਜ਼ਾਨਾ 100 SMS ਤੇ ਜੀਓ ਐਪਸ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਦੀ ਵੈਲਡਿਟੀ ਵੀ 28 ਦਿਨਾਂ ਤਕ ਹੁੰਦੀ ਹੈ।
ਇਸ ਦੀ ਵੈਲਡਿਟੀ 28 ਦਿਨਾਂ ਦੀ ਹੁੰਦੀ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਕਾਫੀ ਕਾਰਗਰ ਹੈ ਜੋ ਵਧੇਰੇ 4G ਡੇਟਾ ਵਰਤਦੇ ਹਨ। ਇਸ ਪਲਾਨ ਵਿੱਚ ਰੋਜ਼ਾਨਾ 100 SMS, ਅਨਲਿਮਟਿਡ ਵਾਇਸ ਕਾਲਾਂ ਤੇ ਜੀਓ ਐਪਸ ਸੇਵਾ ਦਾ ਫਾਇਦਾ ਦਿੱਤਾ ਜਾਂਦਾ ਹੈ।
ਇਸ ਪਲਾਨ ਵਿੱਚ ਗਾਹਕ ਨੂੰ ਰੋਜ਼ਾਨਾ 1.4 GB ਡੇਟਾ FUP ਲਿਮਟ ਨਾਲ ਦਿੱਤਾ ਜਾਂਦਾ ਹੈ ਪਰ ਜੀਓ ਵਿੱਚ ਇਹੀ FUP ਲਿਮਟ ਨਾਲ 2 GB ਡੇਟਾ ਮਿਲ ਰਿਹਾ ਹੈ। ਇਸ ਪਲਾਨ ਵਿੱਚ ਗਾਹਕ ਨੂੰ 28 ਦਿਨਾਂ ਲਈ ਕੁੱਲ 39.2 GB 4G ਡੇਟਾ ਮਿਲਦਾ ਹੈ। ਇਸ ਪਲਾਨ ਵਿੱਚ ਵੀ ਗਾਹਕ ਨੂੰ ਰੋਜ਼ਾਨਾ 100 SMS ਤੇ ਅਨਲਿਮਟਿਡ ਵਾਇਸ ਕਾਲਾਂ ਦੀ ਸਹੂਲਤ ਮਿਲਦੀ ਹੈ।
ਇਹ ਪਲਾਨ ਏਅਰਟੈਲ ਦੇ 249 ਰੁਪਏ ਦੇ ਪਲਾਨ ਨੂੰ ਟੱਕਰ ਦੇ ਰਿਹਾ ਹੈ। ਵੋਡਾਫੋਨ ਦੇ 255 ਦੇ ਪਲਾਨ ਵਿੱਚ ਗਾਹਕ ਨੂੰ ਰੋਜ਼ਾਨਾ 2GB ਡੇਟਾ ਦਿੱਤਾ ਜਾਂਦਾ ਹੈ। ਪਲਾਨ ਦੀ ਮਿਆਦ 28 ਦਿਨ ਹੈ। ਇਸ ਪਲਾਨ ਵਿੱਚ ਗਾਹਕ ਨੂੰ 100 SMS ਤੇ ਅਨਲਿਮਟਿਡ ਵਾਇਸ ਕਾਲਾਂ ਦੀ ਸੁਵਿਧਾ ਨਾਲ ਲਾਈਵ ਟੀਵੀ, ਮੂਵੀ ਤੇ ਹੋਰ ਕਈ ਫਾਇਦੇ ਮਿਲਦੇ ਹਨ।