ਨਵੀਂ ਦਿੱਲੀ: ਨੋਕੀਆ 9 ਦਾ ਇੱਕ ਇਮੇਜ਼ ਸਾਹਮਣੇ ਆਇਆ ਹੈ। ਇਸ ਫੋਨ 'ਚ ਪੰਜ ਕੈਮਰਾ ਸੈੱਟਅਪ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਤਾਜ਼ਾ ਲੀਕ ਹੋਈ ਜਾਣਕਾਰੀ ਮੁਤਾਬਕ ਇਸ ਫੋਨ ਦਾ ਨਾਂ 'ਨੋਕੀਆ 9' ਹੈ ਜਦਕਿ ਪਹਿਲਾਂ ਲੀਕ ਹੋਈ ਜਾਣਕਾਰੀ ਮੁਤਾਬਕ ਫੋਨ ਦਾ ਨਾਂ 'ਨੋਕੀਆ 10' ਹੋ ਸਕਦਾ ਹੈ।


ਹੁਣ ਤੱਕ ਲਾਂਚ ਹੋਏ ਸਮਾਰਟਫੋਨ ਨਾਲ ਜੇਕਰ ਤੁਲਨਾ ਕਰੀਏ ਤਾਂ ਸਿਰਫ ਤਿੰਨ ਕੈਮਰੇ ਵਾਲਾ ਹੀ ਸਮਾਰਟਫੋਨ ਆਇਆ ਹੈ। ਅਜਿਹਾ ਕੋਈ ਫੋਨ ਨਹੀਂ ਜਿਸ ਵਿੱਚ ਚਾਰ ਕੈਮਰੇ ਵੀ ਦਿੱਤੇ ਹੋਣ ਤਾਂ ਅਜਿਹੇ 'ਚ ਪੰਜ ਕੈਮਰੇ ਵਾਲਾ ਫੋਨ ਹੈਰਾਨ ਕਰਦਾ ਹੈ।


ਪੰਜ ਕੈਮਰਿਆਂ ਦੀ ਗੱਲ ਕਰੀਏ ਤਾਂ ਉਸੇ ਸਾਇਜ਼ ਤੇ ਸ਼ੇਪ ਦਾ ਇੱਕ ਐਲਈਡੀ ਫਲੈਸ਼ ਤੇ ਦੂਜਾ ਆਈਆਰ ਫੋਕਸਿੰਗ ਲਈ ਦਿੱਤਾ ਗਿਆ ਹੈ। ਹੈਂਡਸੈਟ ਦਾ ਰੀਅਰ ਮਟੀਰੀਅਲ ਗਲਾਸ ਦਾ ਹੈ। ਜੇਕਰ ਇਹ ਡਿਵਾਇਸ ਸਾਲ 2018 'ਚ ਰਿਲੀਜ਼ ਹੁੰਦਾ ਹੈ ਤਾਂ ਇਸ 'ਚ ਸਨੈਪਡ੍ਰੈਗਨ 845 ਚਿਪਸੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫੋਨ 'ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੀ ਵੀ ਸੁਵਿਧਾ ਦਿੱਤੀ ਗਈ ਹੈ।