ਨਵੀਂ ਦਿੱਲੀ: ਇੱਕ ਪਾਸੇ ਐਪਲ 12 ਸਤੰਬਰ ਨੂੰ ਲਾਂਚ ਹੋਣ ਵਾਲੇ ਆਈਫੋਨ ਦੀ ਪੂਰੀ ਤਿਆਰੀ ਕਰ ਰਿਹਾ ਹੈ, ਦੂਜੇ ਪਾਸੇ ਅਗਲੇ ਸਾਲ ਲਾਂਚ ਹੋਣ ਵਾਲੇ ਆਈਫੋਨ ਨੂੰ ਲੈ ਕੇ ਵੀ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਐਨਾਲਿਸਟ ਮਿੰਗ ਚੀ ਕੂ ਨੇ ਸਾਲ 2019 'ਚ ਲਾਂਚ ਹੋਣ ਵਾਲੇ ਆਈਫੋਨ 'ਚ ਦਿੱਤੇ ਜਾਣ ਵਾਲੇ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਪ੍ਰਤੀ ਖੁਲਾਸਾ ਕੀਤਾ ਹੈ।
ਮਿੰਗ ਨੇ ਦੱਸਿਆ ਕਿ ਸਾਲ 2018 'ਚ ਲਾਂਚ ਹੋਣ ਵਾਲੇ ਆਈਫੋਨ 'ਚ ਜਿੱਥੇ ਫੇਸ ਆਈਡੀ ਦਿੱਤੀ ਜਾਵੇਗੀ, ਉੱਥੇ ਇਹ ਫੀਚਰ ਸਾਲ 2019 'ਚ ਲਾਂਚ ਹੋਣ ਵਾਲੇ ਆਈਫੋਨ 'ਚ ਵੀ ਹੋਵੇਗਾ। ਇਸ ਤੋਂ ਭਾਵ ਕਿ ਅਗਲੇ ਸਾਲ ਲਾਂਚ ਹੋਣ ਵਾਲੇ ਫੋਨ 'ਚ ਫਿੰਗਰਪ੍ਰਿੰਟ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਐਪਲ ਦੀ ਟੱਕਰ ਸੈਮਸੰਗ ਨਾਲ ਹੈ ਜੋ ਪਹਿਲਾਂ ਹੀ ਇਨ ਸਕਰੀਨ ਫਿੰਗਰਪ੍ਰਿੰਟ ਟੇਕ ਨੂੰ ਗੈਲੇਕਸੀ ਐਸ10 'ਚ ਅਗਲੇ ਸਾਲ ਤੱਕ ਲੈ ਕੇ ਆਵੇਗਾ। ਯੂਜ਼ਰਸ ਨੂੰ ਦੱਸ ਦੇਈਏ ਕਿ ਐਪਲ ਨੇ ਪਿਛਲੇ ਸਾਲ ਆਈਫੋਨX 'ਚ ਫੇਸ ਆਈਡੀ ਦੀ ਸੁਵਿਧਾ ਦਿੱਤੀ ਸੀ। ਇਸ ਸਾਲ ਲਾਂਚ ਹੋਣ ਵਾਲੇ ਤਿੰਨੇ ਆਈਫੋਨ 'ਚ ਵੀ ਇਹ ਫੀਚਰ ਦੇਣ ਦੀ ਗੱਲ ਕਹੀ ਜਾ ਰਹੀ ਹੈ।