ਨਵੀਂ ਦਿੱਲੀ: ਸੋਸ਼ਲ ਮੀਡੀਆ ਜੌਇੰਟ ਫੇਸਬੁੱਕ ਨੇ ਗੂਗਲ ਪਲੇਅ ਸਟੋਰ ’ਤੇ ਆਪਣੀ ਨਵੀਂ ਐਂਡਰੌਇਡ ਐਪ ਲਾਂਚ ਕੀਤੀ ਹੈ। ਇਹ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸਿਰਫ ਗੇਮਾਂ ਖੇਡਣ ਦੇ ਇਛੁੱਕ ਹਨ। ਇਸ ਨਵੀਂ ਐਪ ਜ਼ਰੀਏ ਫੇਸਬੁੱਕ Game ਖੇਡਣ ਵਾਲੇ ਯੂਜ਼ਰਸ ਨੂੰ ਇੱਕ ਵੱਖਰਾ ਪਲੇਟਫਾਰਮ ਦੇ ਰਿਹਾ ਹੈ।

ਫੇਸਬੁੱਕ ਨੇ ਜਾਣਕਾਰੀ ਦਿੱਤੀ ਕਿ ਇਸ ਆਪ ਦਾ ਫਾਇਦਾ ਇਹ ਹੋਏਗਾ ਕਿ ਯੂਜ਼ਰ ਨੂੰ ਇੱਥੇ ਕੇਵਲ ਵੱਖ-ਵੱਖ Games ਹੀ ਖੇਡਣ ਨੂੰ ਮਿਲਣਗੀਆਂ ਤੇ ਉਹ ਫੇਸਬੁੱਕ ਦੀ ਬਾਕੀ ਨਿਊਜ਼ਫੀਡ ਤੋਂ ਬਚੇ ਰਹਿਣਗੇ। ਐਪ ਵਿੱਚ ਯੂਜ਼ਰਸ ਨੂੰ ਉਨ੍ਹਾਂ Games ਦੀ ਵੀ ਲਾਈਵ ਸਟਰੀਮਿੰਗ ਮਿਲੇਗੀ, ਜਿਨ੍ਹਾਂ ਨੂੰ ਉਹ ਫੇਸਬੁੱਕ ’ਤੇ ਫਾਲੋ ਕਰੇਦ ਹਨ। ਨਵੇਂ ਪਲੇਟਫਾਰਮ ਦੀ ਮਦਦ ਨਾਲ ਫੇਸਬੁੱਕ ਯੂਜ਼ਰਸ ਆਪਣੀਆਂ ਪਸੰਦੀਦਾ Games ਸਟਰੀਮਰ ਨੂੰ ਸਪੋਰਟ ਵੀ ਕਰ ਪਾਉਣਗੇ।

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੇ ਕੁਝ ਹਫਤੇ ਪਹਿਲਾਂ ਹੀ ਇਸ ਐਪ ਨੂੰ ਗੂਗਲ ਪਲੇਅ ’ਤੇ ਲਾਂਚ ਕਰ ਦਿੱਤਾ ਸੀ। ਪਰ ਹੁਣ ਸਿਰਫ ਫਿਲਿਪਿਨਜ਼ ਤਕ ਹੀ ਸੀਮਤ ਰੱਖਿਆ ਗਿਆ ਹੈ। ਯਾਨੀ ਕੰਪਨੀ ਹਾਲੇ ਇਸ ਐਪ ਦੀ ਟੈਸਟਿੰਗ ਕਰ ਰਹੀ ਹੈ ਤੇ ਜਲਦੀ ਹੀ ਇਸ ਨੂੰ ਆਲਮੀ ਪੱਧਰ ’ਤੇ ਵੀ ਲਾਂਚ ਕਰ ਦਿੱਤਾ ਜਾਏਗਾ।