News
News
ਟੀਵੀabp shortsABP ਸ਼ੌਰਟਸਵੀਡੀਓ
X

ਜੀਓ, ਏਅਰਟੈੱਲ ਤੇ ਵੋਡਾਫੋਨ ਦੇ ਸਸਤੇ ਪਲਾਨ

Share:
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਵਿਚਾਲੇ ਸਸਤੇ ਪਲਾਨ ਦੀ ਜੰਗ ਜਾਰੀ ਹੈ। ਹਰ ਦਿਨ ਕੰਪਨੀਆਂ ਗਾਹਕਾਂ ਲਈ ਕੁਝ ਨਾ ਕੁਝ ਨਵਾਂ ਪਲਾਨ ਲੈ ਕੇ ਆ ਰਹੀਆਂ ਹਨ। ਹੁਣ ਸਾਰੀਆਂ ਕੰਪਨੀਆਂ ਇੱਕ-ਦੂਜੇ ਨੂੰ ਵੱਡੀ ਟੱਕਰ ਦੇਣ ਦੇ ਮੂਡ 'ਚ ਹਨ। ਸਸਤੇ ਟੈਰਿਫ ਪਲਾਨ 'ਚ ਜੀਓ ਦੇ 149 ਰੁਪਏ ਵਾਲੇ ਦੀ ਸਭ ਤੋਂ ਵੱਧ ਚਰਚਾ ਹੈ। ਇਸ ਨੂੰ ਵੇਖਦੇ ਹੋਏ ਏਅਰਟੈੱਲ ਤੇ ਵੋਡਾਫੋਨ ਨੇ ਵੀ 198 ਰੁਪਏ ਤੇ 199 ਰੁਪਏ ਦਾ ਟੈਰਿਫ ਲਾਂਚ ਕੀਤਾ ਹੈ। ਜੀਓ, ਵੋਡਾਫੋਨ ਤੇ ਏਅਰਟੈਲ ਦੇ ਇਸ ਪਲਾਨ 'ਚ ਕਾਫੀ ਕੁਝ ਹੈ। ਜੀਓ: 149 ਰੁਪਏ 'ਚ 4.2 ਜੀਬੀ ਡਾਟਾ ਤੇ ਅਣਲਿਮਟਿਡ ਕਾਲਿੰਗ ਮਿਲੇਗੀ। ਖਾਸ ਗੱਲ ਇਹ ਹੈ ਕਿ ਕੰਪਨੀ 300 ਮੈਸੇਜ ਵੀ ਦੇ ਰਹੀ ਹੈ। ਰੋਜ਼ਾਨਾ 150 ਐਮਬੀ ਡਾਟਾ ਮਿਲੇਗਾ। ਇਸ ਤੋਂ ਬਾਅਦ ਸਪੀਡ ਘੱਟ ਜਾਵੇਗੀ ਪਰ ਇੰਟਰਨੈਟ ਚੱਲਦਾ ਰਵੇਗਾ। ਇਹ ਪਲਾਨ ਲੈਣ ਲਈ ਪ੍ਰਾਈਮ ਮੈਂਬਰਸ਼ਿਪ ਲੈਣੀ ਪਵੇਗੀ। ਏਅਰਟੈਲ: 198 ਰੁਪਏ 'ਚ ਹਰ ਦਿਨ ਇਕ ਜੀਬੀ 4ਜੀ-3ਜੀ ਡਾਟਾ ਦੇ ਰਿਹਾ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ। ਏਅਰਟੈਲ ਦਾ ਇਹ ਨਵਾਂ ਪਲਾਨ ਡਾਟਾ ਗਾਹਕਾਂ ਵਾਸਤੇ ਹੈ। ਇਸ 'ਚ ਰੋਜ਼ਾਨਾ ਇੱਕ ਜੀਬੀ ਡਾਟਾ 28 ਦਿਨਾਂ ਤੱਕ ਚੱਲੇਗਾ। ਇਸ 'ਚ ਕਾਲਿੰਗ ਨਹੀਂ ਹੋ ਸਕਦੀ। ਇਸ ਦਾ ਮਤਲਬ ਇਹ ਹੈ ਕਿ ਏਅਰਟੈਲ ਦਾ ਇਹ ਪਲਾਨ ਸਿਰਫ ਡਾਟਾ ਦਿੰਦਾ ਹੈ ਕਾਲਿੰਗ ਨਹੀਂ। ਵੋਡਾਫੋਨ: 199 ਰੁਪਏ 'ਚ ਰੋਜ਼ਾਨਾ ਇੱਕ ਜੀਬੀ ਡਾਟਾ ਤੇ ਕਾਲਿੰਗ ਮਿਲੇਗੀ। ਰੋਜ਼ਾਨਾ 250 ਮਿੰਟ ਲੋਕਲ ਤੇ ਐਸਟੀਡੀ ਕਾਲ ਵੀ ਕੀਤੀ ਜਾ ਸਕਦੀ ਹੈ। ਹਫਤੇ 'ਚ 1000 ਮਿੰਟ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਚਾਰਜ ਲੱਗੇਗਾ। ਇਹ ਪਲਾਨ 28 ਦਿਨ ਤੱਕ ਵੈਲਿਡ ਹੋਵੇਗਾ।
Published at : 27 Nov 2017 03:41 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Room Heater Safety: ਰੂਮ ਹੀਟਰ ਇੰਝ ਬਣਦਾ ਜਾਨ ਦਾ ਦੁਸ਼ਮਣ, ਜਾਣੋ ਕਿੰਨੇ ਘੰਟੇ ਵਰਤਣਾ ਸਹੀ, ਨਹੀਂ ਤਾਂ...

Room Heater Safety: ਰੂਮ ਹੀਟਰ ਇੰਝ ਬਣਦਾ ਜਾਨ ਦਾ ਦੁਸ਼ਮਣ, ਜਾਣੋ ਕਿੰਨੇ ਘੰਟੇ ਵਰਤਣਾ ਸਹੀ, ਨਹੀਂ ਤਾਂ...

iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ

iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ

iPhone 15 Price: ਧੜੰਮ ਕਰਕੇ ਡਿੱਗੀ ਆਈਫੋਨ 15 ਦੀ ਕੀਮਤ, 128GB ਵੇਰੀਐਂਟ ਸਿਰਫ ਇੰਨੇ 'ਚ ਮਿਲ ਰਿਹਾ

iPhone 15 Price: ਧੜੰਮ ਕਰਕੇ ਡਿੱਗੀ ਆਈਫੋਨ 15 ਦੀ ਕੀਮਤ, 128GB ਵੇਰੀਐਂਟ ਸਿਰਫ ਇੰਨੇ 'ਚ ਮਿਲ ਰਿਹਾ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

ਪ੍ਰਮੁੱਖ ਖ਼ਬਰਾਂ

ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼

ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼

Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ

Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ

Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ

Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ

ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ

ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ