ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਵਿਚਾਲੇ ਸਸਤੇ ਪਲਾਨ ਦੀ ਜੰਗ ਜਾਰੀ ਹੈ। ਹਰ ਦਿਨ ਕੰਪਨੀਆਂ ਗਾਹਕਾਂ ਲਈ ਕੁਝ ਨਾ ਕੁਝ ਨਵਾਂ ਪਲਾਨ ਲੈ ਕੇ ਆ ਰਹੀਆਂ ਹਨ। ਹੁਣ ਸਾਰੀਆਂ ਕੰਪਨੀਆਂ ਇੱਕ-ਦੂਜੇ ਨੂੰ ਵੱਡੀ ਟੱਕਰ ਦੇਣ ਦੇ ਮੂਡ 'ਚ ਹਨ। ਸਸਤੇ ਟੈਰਿਫ ਪਲਾਨ 'ਚ ਜੀਓ ਦੇ 149 ਰੁਪਏ ਵਾਲੇ ਦੀ ਸਭ ਤੋਂ ਵੱਧ ਚਰਚਾ ਹੈ। ਇਸ ਨੂੰ ਵੇਖਦੇ ਹੋਏ ਏਅਰਟੈੱਲ ਤੇ ਵੋਡਾਫੋਨ ਨੇ ਵੀ 198 ਰੁਪਏ ਤੇ 199 ਰੁਪਏ ਦਾ ਟੈਰਿਫ ਲਾਂਚ ਕੀਤਾ ਹੈ। ਜੀਓ, ਵੋਡਾਫੋਨ ਤੇ ਏਅਰਟੈਲ ਦੇ ਇਸ ਪਲਾਨ 'ਚ ਕਾਫੀ ਕੁਝ ਹੈ।
ਜੀਓ: 149 ਰੁਪਏ 'ਚ 4.2 ਜੀਬੀ ਡਾਟਾ ਤੇ ਅਣਲਿਮਟਿਡ ਕਾਲਿੰਗ ਮਿਲੇਗੀ। ਖਾਸ ਗੱਲ ਇਹ ਹੈ ਕਿ ਕੰਪਨੀ 300 ਮੈਸੇਜ ਵੀ ਦੇ ਰਹੀ ਹੈ। ਰੋਜ਼ਾਨਾ 150 ਐਮਬੀ ਡਾਟਾ ਮਿਲੇਗਾ। ਇਸ ਤੋਂ ਬਾਅਦ ਸਪੀਡ ਘੱਟ ਜਾਵੇਗੀ ਪਰ ਇੰਟਰਨੈਟ ਚੱਲਦਾ ਰਵੇਗਾ। ਇਹ ਪਲਾਨ ਲੈਣ ਲਈ ਪ੍ਰਾਈਮ ਮੈਂਬਰਸ਼ਿਪ ਲੈਣੀ ਪਵੇਗੀ।
ਏਅਰਟੈਲ: 198 ਰੁਪਏ 'ਚ ਹਰ ਦਿਨ ਇਕ ਜੀਬੀ 4ਜੀ-3ਜੀ ਡਾਟਾ ਦੇ ਰਿਹਾ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ। ਏਅਰਟੈਲ ਦਾ ਇਹ ਨਵਾਂ ਪਲਾਨ ਡਾਟਾ ਗਾਹਕਾਂ ਵਾਸਤੇ ਹੈ। ਇਸ 'ਚ ਰੋਜ਼ਾਨਾ ਇੱਕ ਜੀਬੀ ਡਾਟਾ 28 ਦਿਨਾਂ ਤੱਕ ਚੱਲੇਗਾ। ਇਸ 'ਚ ਕਾਲਿੰਗ ਨਹੀਂ ਹੋ ਸਕਦੀ। ਇਸ ਦਾ ਮਤਲਬ ਇਹ ਹੈ ਕਿ ਏਅਰਟੈਲ ਦਾ ਇਹ ਪਲਾਨ ਸਿਰਫ ਡਾਟਾ ਦਿੰਦਾ ਹੈ ਕਾਲਿੰਗ ਨਹੀਂ।
ਵੋਡਾਫੋਨ: 199 ਰੁਪਏ 'ਚ ਰੋਜ਼ਾਨਾ ਇੱਕ ਜੀਬੀ ਡਾਟਾ ਤੇ ਕਾਲਿੰਗ ਮਿਲੇਗੀ। ਰੋਜ਼ਾਨਾ 250 ਮਿੰਟ ਲੋਕਲ ਤੇ ਐਸਟੀਡੀ ਕਾਲ ਵੀ ਕੀਤੀ ਜਾ ਸਕਦੀ ਹੈ। ਹਫਤੇ 'ਚ 1000 ਮਿੰਟ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਚਾਰਜ ਲੱਗੇਗਾ। ਇਹ ਪਲਾਨ 28 ਦਿਨ ਤੱਕ ਵੈਲਿਡ ਹੋਵੇਗਾ।