ਨਵੀਂ ਦਿੱਲੀ: ਚੀਨੀ ਸਮਾਰਟਫੋਨ ਮੇਕਰ ਵਨਪਲੱਸ ਦੀ ਸੇਲ ਸਿਰਫ ਪੰਜ ਮਿੰਟ ਹੀ ਚੱਲ ਸਕੀ। 24 ਨਵੰਬਰ ਨੂੰ ਸੇਲ ਸ਼ੁਰੂ ਹੋਈ ਤਾਂ ਪੰਜ ਮਿੰਟ ਵਿੱਚ ਹੀ ਲੋਕਾਂ ਨੇ ਇੰਨੇ ਆਰਡਰ ਕਰ ਦਿੱਤੇ ਕਿ ਇਹ ਫੋਨ ਆਉਟ ਔਫ ਸਟੌਕ ਹੋ ਗਿਆ। ਹੁਣ ਕੱਲ੍ਹ ਮੁੜ ਇਸ ਦੀ ਬੁਕਿੰਗ ਸ਼ੁਰੂ ਹੋਵੇਗੀ।
ਵਨਪਲੱਸ ਇੰਡੀਆ ਦੇ ਮੁਖੀ ਵਿਕਾਸ ਅਗਰਵਾਲ ਨੇ ਬਿਆਨ 'ਚ ਕਿਹਾ, "ਅਸੀਂ ਅਰਲੀ ਅਕਸੈਸ ਸੇਲ ਦੌਰਾਨ ਭਾਰਤ 'ਚ ਤੇ ਦੁਨੀਆ ਭਰ 'ਚ ਗਾਹਕਾਂ ਦੀ ਸ਼ਾਨਦਾਰ ਪ੍ਰਤੀਕ੍ਰਿਆ ਵੇਖੀ। ਸਾਡੇ ਦਿੱਲੀ ਤੇ ਬੰਗਲੁਰੂ ਸਥਿਤ ਸਟੋਰ 'ਚ ਹਜ਼ਾਰਾਂ ਲੋਕ ਪੁੱਜੇ।" ਹੁਣ 28 ਅਗਸਤ ਨੂੰ ਮੁੜ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਅਮੇਜ਼ਨ, ਵਨਪਲੱਸ ਸਟੋਰ, ਕ੍ਰੋਮਾ ਸਟੋਰ ਤੋਂ ਇਸ ਨੂੰ ਬੁੱਕ ਕਰਵਾਇਆ ਜਾ ਸਕਦਾ ਹੈ।
ਇਸ ਫੋਨ 'ਚ 6.1 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ ਜੋ 18.9 ਰੇਸ਼ੋ ਦੇ ਨਾਲ ਹੈ। ਬੇਜ਼ਲਲੈੱਸ ਡਿਸਪਲੇ ਵਾਲਾ ਇਹ ਵਨਪਲੱਸ ਦਾ ਪਹਿਲਾ ਸਮਾਰਟਫੋਨ ਹੈ। ਇਸ ਵਾਰ ਕੰਪਨੀ ਨੇ ਆਪਣਾ ਹੋਮ ਬਟਨ ਡਿਵਾਇਸ ਤੋਂ ਹਟਾ ਲਿਆ ਹੈ। ਫਿੰਗਰਪ੍ਰਿੰਟ ਸੈਂਸਰ ਇਸ ਦੇ ਪਿਛਲੇ ਪਾਸੇ ਹੈ।
ਇਸ 'ਚ ਵਨਪਲੱਸ 5 ਵਾਂਗ ਹੀ 2.45GHz ਓਕਟਾ ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਇਹ 6 ਜੀਬੀ ਤੇ 8 ਜੀਬੀ 'ਚ ਮਿਲੇਗਾ। ਫਿਲਹਾਲ ਇਹ ਦੋਵੇਂ ਮਾਡਲ ਸਿਰਫ ਮਿਡਨਾਈਟ ਬਲੈਕ ਕਲਰ 'ਚ ਹੀ ਮਿਲਣਗੇ।
ਫੋਨ 'ਚ ਡਬਲ ਕੈਮਰਾ ਹੈ। ਇਕ 16 ਮੈਗਾਪਿਕਸਲ ਦਾ ਤੇ ਦੂਜਾ 20 ਮੈਗਾਪਿਕਸਲ ਦਾ। ਖਾਸ ਗੱਲ ਹੈ ਫੇਸ ਅਨਲੌਕ ਸਿਸਟਮ। ਇਹ ਸਿਸਟਮ ਆਈਫੋਨ ਦੇ ਫੇਸ ਅਨਲੌਕ ਸਿਸਟਮ ਤੋਂ ਵੀ ਤੇਜ਼ ਦੱਸਿਆ ਜਾ ਰਿਹਾ ਹੈ।