ਚੰਡੀਗੜ੍ਹ: ਭਾਰਤੀ ਏਅਰਟੈਲ ਨੇ 181 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਬਦੌਲਤ ਕੰਪਨੀ ਰਿਲਾਇੰਸ ਜੀਓ ਤੇ ਵੋਡਾਫੋਨ ਆਈਡੀਆ ਲਿਮਟਿਡ ਨੂੰ ਕਰਾਰੀ ਟੱਕਰ ਦੇ ਰਹੀ ਹੈ। ਏਅਰਟੈਲ ਦਾ ਇਹ ਪਲਾਨ ਜੀਓ ਦੇ 198 ਤੇ BSNL ਦੇ 187 ਰੁਪਏ ਦੇ ਪਲਾਲ ਨੂੰ ਟੱਕਰ ਦੇ ਰਿਹਾ ਹੈ।
ਇਸ ਪਲਾਨ ਵਿੱਚ ਕੁੱਲ 42 GB ਡੇਟਾ ਮਿਲ ਰਿਹਾ ਹੈ ਜੋ 199 ਰੁਪਏ ਦੇ ਪ੍ਰੀਪੇਡ ਪਲਾਨ ਦੇ ਬਰਾਬਰ ਹੈ। ਫ਼ਰਕ ਸਿਰਫ ਏਨਾ ਹੈ ਕਿ 181 ਰੁਪਏ ਵਾਲਾ ਪਲਾਨ ਸਿਰਫ 14 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਡੇਟਾ ਦੀ ਸੁਵਿਧਾ ਦੇ ਨਾਲ ਇਸ ਪਲਾਨ ਵਿੱਚ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਏਅਰਟੈਲ 200 ਰੁਪਏ ਦੇ ਅੰਦਰ ਏਨਾ ਜ਼ਿਆਦਾ ਡੇਟਾ ਮੁਹੱਈਆ ਕਰਵਾ ਰਿਹਾ ਹੈ।
ਉੱਧਰ ਜੀਓ 149 ਰੁਪਏ ਵਿੱਚ ਹੀ 3 GB ਡੇਟਾ ਦੇ ਰਿਹਾ ਹੈ। ਜੀਓ ਦਾ ਪਲਾਨ ਇੱਕ ਪ੍ਰੋਮੋਸ਼ਨਲ ਆਫਰ ਹੈ ਜੋ ਸਿਰਫ ਸੀਮਤ ਸਮੇਂ ਲਈ ਹੀ ਉਪਲੱਬਧ ਹੈ। ਏਅਰਟੈਲ ਦਾ ਪਲਾਨ ਵੀ ਕੁਝ ਚੋਣਵੇਂ ਸਰਕਲ ਲਈ ਹੀ ਹੈ। ਪਲਾਨ ਵਿੱਚ ਅਨਲਿਮਟਿਡ ਲੋਕਲ, STD. ਰੋਮਿੰਗ ਕਾਲ ਤੇ ਰੋਜ਼ਾਨਾ 100 SMS ਦੀ ਸਹੂਲਤ ਹੈ। ਪਲਾਨ ਦੀ ਮਿਆਦ 14 ਦਿਨ ਹੈ।