ਨਵੀਂ ਦਿੱਲੀ: ਦੋ ਦਿਨ ਪਹਿਲਾਂ ਹੈਕਰਾਂ ਨੇ ਫੇਸਬੁੱਕ ਦੀ ਸਕਿਉਰਟੀ ਤੋੜ ਕੇ ਪੰਜ ਕਰੋੜ ਖ਼ਾਤੇ ਹੈਕ ਕਰ ਲਏ। ਇਸ ਖ਼ਬਰ ਤੋਂ ਬਾਅਦ ਪੂਰੀ ਦੁਨੀਆ ਵਿੱਚ ਫੇਸਬੁੱਕ ਦੀ ਸਕਿਉਰਟੀ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਜੇ ਤੁਸੀਂ ਆਪਣੇ ਫੇਸਬੁੱਕ ਖ਼ਾਤੇ ਨੂੰ ਸਕਿਓਰ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ ਦੇ ਟੂ ਫੈਕਟਰ ਅਥੈਂਨਟੀਕੇਸ਼ਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਕੁਝ ਸਟੈਪਸ ਫਾਲੋ ਕਰਨੇ ਹੋਣਗੇ।

  • ਸਭ ਤੋਂ ਪਹਿਲਾਂ ਫੇਸਬੁੱਕ ਖ਼ਾਤਾ ਖੋਲ੍ਹ ਕੇ ਸੈਟਿੰਗਸ ਵਿੱਚ ਜਾਓ।

  • ਫਿਰ ਸਕਿਉਰਟੀ ਤੇ ਲਾਗਇਨ ਵਿੱਚ ਜਾਓ।

  • ਇੱਥੇ ਚੇਂਜ ਪਾਸਵਰਡ ਦੀ ਆਪਸ਼ਨ ਦਿੱਸੇਗੀ। ਇਸ ਪਿੱਛੋਂ ਤੁਸੀਂ ਆਪਣੀ ਪ੍ਰੋਫਾਈਲ ਫੋਟੋ ਦੀ ਮਦਦ ਨਾਲ ਲਾਗਇਨ ਕਰ ਸਕਦੇ ਹੋ। ਲਾਗਇਨ ਕਰਕੇ ਟੂ ਸਟੈਪ ਅਥੈਂਟੀਕੇਸ਼ਨ ਵਿਕਲਪ ਚੁਣੋ।

  • ਇਸ ਪਿੱਛੋਂ ਫੇਸਬੁੱਕ ਦੋ ਤਰੀਕੇ ਦਏਗਾ ਜਿਸ ਨਾਲ ਟੂ ਸਟੈਪ ਅਥੈਂਟੀਕੇਸ਼ਨ ਸੈਟਅਪ ਕੀਤਾ ਜਾ ਸਕਦਾ ਹੈ। ਪਹਿਲਾ ਟੈਕਸਟ ਮੈਸੇਜ ਤੇ ਦੂਜਾ ਐਪ ਜ਼ਰੀਏ, ਯਾਨੀ ਗੂਗਲ ਤੇ ਡੂਓ ਮੋਬਾਈਲ।


ਟੈਕਸਟ ਮੈਸੇਜ ਆਪਸ਼ਨ ਜ਼ਰੀਏ

  •        ਇਸ ਆਪਸ਼ਨ ਨੂੰ ਕਲਿੱਕ ਕਰਨ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ’ਤੇ ਵੈਰੀਫਿਕੇਸ਼ਨ ਕੋਡ ਆਏਗਾ

  •        ਮੋਬਾਈਲ ਨੰਬਰ ’ਤੇ ਆਏ ਹੋਏ ਕੋਡ ਨੂੰ ਐਟਰ ਕਰੋ।

  •        ਇਸ ਪਿੱਛੋਂ ਤੁਹਾਡੇ ਕੋਲ ਟੂ ਸਟੈਪ ਅਥੈਂਟੀਕੇਸ਼ਨ ਦਾ ਕਨਫਰਮੇਸ਼ਨ ਮੈਸੇਜ ਆ ਜਾਏਗਾ।


ਐਪ ਜ਼ਰੀਏ ਅਥੈਂਟੀਕੇਸ਼ਨ

  •        ਜੇ ਫੋਨ ਨੰਬਰ ਰਜਿਸਟਰ ਨਹੀਂ ਕੀਤਾ ਤਾਂ ਇਸ ਲਈ ਅਥੈਂਟੀਕੇਸ਼ਨ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ।

  •        ਹੁਣ ਸਕਰੀਨ ’ਤੇ ਦਿੱਤੇ ਗਏ QR ਕੋਡ ਨੂੰ ਸਕੈਨ ਕਰੋ ਤੇ ਕੋਡ ਐਂਟਰ ਕਰੋ।

  •        ਤੁਹਾਡੀ ਐਪ ’ਤੇ ਹੁਣ ਨਵਾਂ ਕੋਡ ਆਏਗਾ। ਇਸਦਾ ਇਸਤੇਮਾਲ ਕਰੋ। ਇਸਦੇ ਬਾਅਦ ਤੁਹਾਡਾ ਟੂ ਫੈਕਟਰ ਅਥੈਂਟੀਕੇਸ਼ਨ ਐਕਟੀਵੇਟ ਹੋ ਜਾਏਗਾ।