ਨਵੀਂ ਦਿੱਲੀ: ਵਨਪਲੱਸ ਨੇ ਹਾਲ ਹੀ ਵਿੱਚ ਆਪਣੇ ‘ਦ ਲੈਬ’ ਪ੍ਰੋਗਰਾਮ ਦੀ ਵਾਪਸੀ ਦਾ ਐਲਾਨ ਕੀਤਾ ਹੈ। ਪ੍ਰੋਗਰਾਮ ਨੂੰ ਕੰਪਨੀ ਦੇ ਅਗਲੇ ਫਲੈਗਸ਼ਿਪ ਵਨਪਲੱਸ 6ਟੀ ਲਈ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਪਹਿਲੇ ਵੀ ਵਨਪਲੱਸ 6ਟੀ ਲਈ ਲੈਬ ਪ੍ਰੋਗਰਾਮ ਲਾਂਚ ਕਰ ਚੁੱਕੀ ਹੈ।

ਲੈਬ ਪ੍ਰੋਗਰਾਮ ਤਹਿਤ ਕੰਪਨੀ ਕੁਝ ਯੂਜ਼ਰਸ ਨੂੰ ਫੋਨ ਦੇ ਆਫੀਸ਼ਿਅਲ ਲਾਂਚ ਤੋਂ ਪਹਿਲਾਂ ਚੁਣਦੀ ਹੈ ਤੇ ਉਨ੍ਹਾਂ ਨੂੰ ਨਵੀਂ ਡਿਵਾਇਸ ਨੂੰ ਰਿਵਿਊ ਕਰਨ ਦਾ ਮੌਕਾ ਦਿੰਦੀ ਹੈ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਵਨਪਲੱਸ ਫਾਰਮਸ ਵਿੱਚ ਜਾ ਕੇ ਸਾਈਨ ਅਪ ਐਪਲੀਕੇਸ਼ਨ ’ਤੇ ਕਲਿੱਕ ਕੀਤਾ ਜਾ ਸਕਦਾ ਹੈ। ਇਸ ਲਈ ਕੰਪਨੀ ਯੂਜ਼ਰਸ ਨੂੰ 10 ਦਿਨਾਂ ਦਾ ਸਮਾਂ ਦੇ ਰਹੀ ਹੈ। ਐਪਲੀਕੇਸ਼ਨ ਨੂੰ 8 ਅਕਤੂਬਰ, 2018 ਨੂੰ ਸ਼ਾਮ 6:30 ਵਜੇ ਬੰਦ ਕਰ ਦਿੱਤਾ ਜਾਏਗਾ।

ਜੋ ਯੂਜ਼ਰਸ ਇਸ ਪ੍ਰੋਗਰਾਮ ਲਈ ਚੁਣੇ ਜਾਂਦੇ ਹਨ, ਉਨ੍ਹਾਂ ਨੂੰ ਵਨਪਲੱਸ 6ਟੀ ਨੂੰ ਰਿਵਿਊ ਕਰਨ ਦਾ ਸ਼ਾਨਦਾਰ ਮੌਕਾ ਦਿੱਤਾ ਜਾਂਦਾ ਹੈ। ਕੰਪਨੀ ਨੇ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਇਸ ਵਿੱਚ ਐਪਲੀਕੇਸ਼ਨ ਨੂੰ ਇੰਗਲਿਸ਼ ਵਿੱਚ ਜਮ੍ਹਾ ਕਰਨਾ ਹੁੰਦਾ ਹੈ। ਡਿਵਾਇਸ ਨੂੰ ਰਿਵਿਊ ਕਰਨ ਪਿੱਛੋਂ ਓਨੇ ਹੀ ਸਮੇਂ ਵਿੱਚ ਉਹ ਡਿਵਾਇਸ ਕਿਸੇ ਹੋਰ ਯੂਜ਼ਰ ਨੂੰ ਅੱਗੇ ਪਾਸ ਕਰਨਾ ਪੈਂਦਾ ਹੈ।