ਨਵੀਂ ਦਿੱਲੀ: ਬੀਐਸਐਨਐਲ ਨੇ ਸ਼ਨੀਵਾਰ ਨੂੰ 18 ਰੁਪਏ ਦਾ ਪਲਾਨ ਲਾਂਚ ਕੀਤਾ। ਇਸ ਪਲਾਨ ਵਿੱਚ ਯੂਜ਼ਰ ਨੂੰ ਦੋ ਦਿਨਾਂ ਲਈ ਅਨਲਿਮਟਿਡ ਕਾਲਿੰਗ ਤੇ ਡੇਟਾ ਦਿੱਤਾ ਜਾ ਰਿਹਾ ਹੈ। ਨਵੇਂ ਆਫਰਾਂ ਦੀ ਲਿਸਟ ਵਿੱਚ 18 ਰੁਪਏ ਵਾਲਾ ਇਹ ਪਲਾਨ ਲੋਕਾਂ ਲਈ ਬਿਹਤਰ ਵਿਕਲਪ ਹੈ।

ਇਸ ਪਲਾਨ ਨੂੰ BSNL ਨੇ ਜੀਓ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਹੈ। ਜੀਓ ਦੇ 19 ਰੁਪਏ ਦੇ ਪਲਾਨ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਰੋਜ਼ਾਨਾ 0.15 GB ਡੇਟਾ ਦਿੱਤਾ ਜਾ ਰਿਹਾ ਹੈ। ਅਨਲਿਮਟਿਡ ਵਾਇਸ ਕਾਲਾਂ ਨਾਲ 20 SMS ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਬੀਐਸਐਨਐਲ ਨੇ ਹਾਈ ਵੈਲਿਊ ਪਲਾਨ ਵੀ ਲਾਂਚ ਕੀਤਾ ਸੀ ਜਿਸਦੀ ਮਿਆਦ 90 ਦਿਨ ਸੀ। ਇਸ ਵਿੱਚ 1801 ਰੁਪਏ ਦਾ ਰਿਚਾਰਜ ਸ਼ਾਮਲ ਹੈ ਜੋ 2125 ਰੁਪਏ ਦਾ ਟਾਕਟਾਈਮ ਤੇ 15 GB ਡੇਟਾ ਦੇ ਰਿਹਾ ਹੈ। ਸਬਸਕ੍ਰਾਈਬਰ 1201 ਰੁਪਏ ਦਾ ਰਿਚਾਰਜ ਪਲਾਨ ਵੀ ਲੈ ਸਕਦੇ ਹਨ ਜਿਸ ਵਿੱਚ 1417 ਰੁਪਏ ਦਾ ਟਾਕਟਾਈਮ ਤੇ 10 GB ਡੇਟਾ ਦਿੱਤਾ ਜਾਏਗਾ। ਇਸੇ ਤਰ੍ਹਾਂ 601 ਰੁਪਏ ਦੇ ਰਿਚਾਰਜ ਵਿੱਚ ਯੂਜ਼ਰਸ ਨੂੰ 709 ਰੁਪਏ ਦਾ ਟਾਕਟਾਈਮ ਤੇ 5 GB ਡੇਟਾ ਮਿਲੇਗਾ।

ਬੀਐਸਐਨਐਲ ਦੇ ਨਵੇਂ ਪਲਾਨ ਪਹਿਲੀ ਅਕਤੂਬਰ ਤੋਂ ਲੈ ਕੇ 18 ਅਕਤੂਬਰ ਵਿਚਾਲੇ ਲਾਗੂ ਹੋਣਗੇ। ਯਾਦ ਰਹੇ ਕਿ ਇਸਤੋਂ ਪਹਿਲਾਂ ਬੀਐਸਐਨਐਲ ਨੇ 299 ਰੁਪਏ ਦਾ ਪੋਸਟਪੇਡ ਪਲਾਨ ਲਾਂਚ ਕੀਤਾ ਸੀ। ਇਸ ਵਿੱਚ ਯੂਜ਼ਰਸ ਨੂੰ 31 GB ਡੇਟਾ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 100 SMS ਦੀ ਸੁਵਿਧਾ ਦਿੱਤੀ ਜਾਂਦੀ ਹੈ।