ਮੁੰਬਈ: ਵੱਟਸਅੱਪ ਚੈਟ ਐਪਲੀਕੇਸ਼ਨ ਅੱਜਕਲ੍ਹ ਹਰ ਪੀੜੀ ਦਾ ਇਨਸਾਨ ਇਸਤੇਮਾਲ ਕਰ ਰਿਹਾ ਹੈ ਜੋ ਆਏ ਦਿਨ ਹੀ ਕੋਈ ਨਾ ਕੋਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਕੰਪਨੀ ਨੇ ਆਪਣੇ ਆਪ ਨੂੰ ਅੱਪਡੇਟ ਕਰਕੇ ਕੰਪਲੀਟ ਐਪ ਜਿਸ ‘ਚ ਚੈਟ ਨਾਲ ਕਾਲਿੰਗ, ਵੀਡੀਓ ਕਾਲ, ਸਟਿਕਰ ਤੇ ਸਟੇਟਸ ਸ਼ੇਅਰ ਕਰਨਾ ਜਿਹੇ ਫੀਚਰ ਐਡ ਕੀਤੇ ਹਨ। ਹੁਣ ਜੋ ਫੀਚਰ ਯੂਜ਼ਰਸ ਨੂੰ ਮਿਲਣ ਜਾ ਰਿਹਾ ਹੈ, ਉਸ ਨਾਲ ਵੱਟਸਅੱਪ ਯੂਜ਼ਰਸ ਨਿਰਾਸ਼ ਜ਼ਰੂਰ ਹੋ ਸਕਦੇ ਹਨ।
ਸਟੇਟਸ ‘ਚ ਦਿਖੇਗਾ ਇਸ਼ਤਿਹਾਰ
ਜੀ ਹਾਂ, ਕੰਪਨੀ ਦੇ ਉਪ ਪ੍ਰਧਾਨ ਕ੍ਰਿਸ ਡੈਨੀਅਲਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਜਿਵੇਂ ਹੀ ਵੱਟਸਅੱਪ ਨੂੰ ਅਗਲਾ ਅਪਡੇਟ ਮਿਲੇਗਾ ਇਸ ਨਾਲ ਸਟੇਟਸ ਫੀਚਰਸ ‘ਚ ਇਸ਼ਤਿਹਾਰ ਦਿਖਣੇ ਸ਼ੁਰੂ ਹੋ ਜਾਣਗੇ। ਇਸ ਨਾਲ ਕੰਪਨੀ ਦਾ ਮਕਸਦ ਮੁਨਾਫਾ ਕਮਾਉਣਾ ਹੈ।
ਰਿਪੋਰਟਸ ਮੁਤਾਬਕ ਕੰਪਨੀ ਜਲਦੀ ਹੀ ਆਪਣੇ ‘ਸਟੇਟਸ’ ਫੀਚਰ ‘ਚ ਐਡਸ ਦੇਣ ਦੀ ਆਗਿਆ ਦੇ ਸਕਦੀ ਹੈ। ਇਸ ਨਾਲ ਕੰਪਨੀ ਨੂੰ ਤਾਂ ਮੁਨਾਫਾ ਹੋਣਾ ਹੀ ਹੈ, ਇਸ ਦੇ ਨਾਲ ਹੀ ਕਾਰੋਬਾਰ ਨੂੰ ਲੋਕਾਂ ਤਕ ਪਹੁੰਚਾਉਣ ‘ਚ ਵੀ ਆਸਾਨੀ ਹੋਵੇਗੀ।
ਮੈਸੇਜ ਸਿਕਿਉਰਟੀ ਵੱਡਾ ਸਵਾਲ
ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵੱਟਸਅੱਪ ਮੈਸੇਜ ਦੇ ਐਂਡ ਟੂ ਐਂਡ ਐਨਕ੍ਰਪਸ਼ਨ ਸਿਕਿਉਰਟੀ ‘ਤੇ ਕੀ ਅਸਰ ਪਵੇਗਾ ਕਿਉਂਕਿ ਇੱਕ ਪਾਸੇ ਜਿੱਥੇ ਥਰਡ ਪਾਰਟੀ ਆਪਣੇ ਇਸ਼ਤਾਹਾਰ ਨੂੰ ਲੋਕਾਂ ਦੇ ਸਟੇਟਸ ‘ਚ ਦਿਖਾਵੇਗੀ ਉੱਥੇ ਹੀ ਪ੍ਰਾਈਵੇਟ ਚੈਟ ਨੂੰ ਲੈ ਕੇ ਵੀ ਖਤਰਾ ਹੋ ਸਕਦਾ ਹੈ। ਹੁਣ ਦੇਖਦੇ ਹਾਂ ਕਿ ਇਨ੍ਹਾਂ ਸਭ ਦਾ ਕਿਸ-ਕਿਸ ‘ਤੇ ਕੀ ਅਸਰ ਪਵੇਗਾ।