ਨਵੀਂ ਦਿੱਲੀ: ਅੱਜ ਦੇ ਦੌਰ ‘ਚ ਹਰ ਕਿਸੇ ਦੇ ਸਮਾਰਟਫੋਨ ‘ਚ ਚੈਟਿੰਗ ਐਪ ਵਟਸਅੱਪ ਤਾਂ ਹੈ ਹੀ। ਇਸ ਦੇ ਨਾਲ ਹੀ ਜਿਵੇਂ-ਜਿਵੇਂ ਟੈਕਨਾਲੌਜੀ ਅੱਗੇ ਵਧ ਰਹੀ ਹੈ, ਇਸ ਦੇ ਨਾਲ ਫਰੌਡ ਵੀ ਵਧ ਰਹੇ ਹਨ। ਹੁਣ ਜੇਕਰ ਤੁਹਾਨੂੰ ਵਟਸਅੱਪ ‘ਤੇ ਬਲੈਕ ਫ੍ਰਾਈਡੇ ਸੇਲ ਦੇ ਨਾਂ ਨਾਲ ਕੋਈ ਲਿੰਕ ਆਉਂਦਾ ਹੈ ਤਾਂ ਉਸ ‘ਤੇ ਗਲਤੀ ਨਾਲ ਵੀ ਕਲਿੱਕ ਨਾ ਕਰੋ।

ਖ਼ਬਰਾਂ ਨੇ ਕਿ ਅਜਿਹੇ ਕਿਸੇ ਲਿੰਕ ‘ਤੇ ਕਲਿੱਕ ਕਰਨ ‘ਤੇ ਤੁਹਾਨੂੰ ਲੱਖਾ ਰੁਪਏ ਦਾ ਚੂਨਾ ਲੱਗ ਸਕਦਾ ਹੈ। ਬਲੈਕ ਫ੍ਰਾਈਡੇ ਇੰਟਰਨੈਸ਼ਨਲ ਲੈਵਲ ਦੀ ਸਭ ਤੋਂ ਵੱਡੀ ਸੇਲ ਹੈ। ਇਸ ‘ਚ ਕਈ ਇੰਟਰਨੈਸ਼ਨਲ ਪ੍ਰੋਡਕਟ ਅੱਧੇ ਤੋਂ ਵੀ ਘੱਟ ਕੀਮਤਾਂ ‘ਚ ਵਿਕਦੇ ਹਨ ਪਰ ਭਾਰਤ ‘ਚ ਫਿਲਹਾਲ ਅਜਿਹੀ ਕਿਸੇ ਤਰ੍ਹਾਂ ਦੀ ਸੇਲ ਦਾ ਪ੍ਰਬੰਧ ਨਹੀਂ। ਇਹ ਸੇਲ ਯੂਕੇ, ਆਈਰਲੈਂਡ ਤੇ ਅਮਰੀਕਾ ਦੇ ਕੁਝ ਹਿੱਸਿਆਂ ‘ਚ ਹੀ ਹੈ।



ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਸਕੈਮ ਹੈ ਕੀ: ਇਹ ਸੇਲ ਵਿਦੇਸ਼ ‘ਚ ਚੱਲ ਰਹੀ ਹੈ। ਮੈਸੇਜ ‘ਚ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਲਿੰਕ ‘ਤੇ ਕਲਿੱਕ ਕਰਕੇ ਖਰੀਦ ਕਰਦੇ ਹੋ ਤਾਂ ਪ੍ਰੋਡਕਟ ਤੁਹਾਡੇ ਘਰ ਆਵੇਗਾ। ਇਸ ਤੋਂ ਬਾਅਦ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਤੇ ਪੇਮੈਂਟ ਦੇਣ ਤੋਂ ਬਾਅਦ ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ। ਇਸ ਤੋਂ ਬਿਹਤਰ ਹੈ ਕਿ ਤੁਸੀਂ ਆਨਲਾਈਨ ਔਫੀਸ਼ੀਅਲ ਸਾਈਟ ‘ਤੇ ਜਾ ਕੇ ਹੀ ਖਰੀਦਾਰੀ ਕਰੋ।

ਹਾਲ ਹੀ ‘ਚ ਅਜਿਹਾ ਹੀ ਕੁਝ ਐਮਜ਼ੋਨ ਦੀ ਬਿੱਗ ਬਿਲੀਅਨ ਡੇਜ਼ ‘ਚ ਹੋਇਆ ਸੀ ਜਿਸ ਦਾ ਮੈਸੇਜ ਫੇਕ ਨਿਕਲਿਆ ਤੇ ਕਈ ਲੋਕ ਇਸ ਦੇ ਸ਼ਿਕਾਰ ਹੋਏ।