ਨਵੀਂ ਦਿੱਲੀ: ਪਿਛਲੇ ਮਹੀਨੇ ਹੀ TrueCaller ਨੇ ਆਪਣੇ ਐਂਡ੍ਰਾਇਡ ਐਪ ‘ਚ ਕਾਲ ਰਿਕਾਰਡਿੰਗ ਫੀਚਰ ਨੂੰ ਐਡ ਕੀਤਾ ਸੀ। ਹੁਣ ਇਸ ਫੀਚਰ ਨੂੰ ਸਭ ਯੂਜ਼ਰਸ ਲਈ ਬੀਟਾ ਫੇਜ਼ ‘ਚ ਰੋਲਆਊਟ ਕਰ ਦਿੱਤਾ ਗਿਆ ਹੈ। ਇਹ ਫੀਚਰ ਪਹਿਲੇ 14 ਦਿਨਾਂ ਤਕ ਤਾਂ ਫਰੀ ਹੈ ਜਿਸ ਤੋਂ ਬਾਅਦ ਯੂਜ਼ਰਸ ਨੂੰ ਮਹੀਨੇ ਤੇ ਸਾਲ ਦੇ ਹਿਸਾਬ ਨਾਲ ਪੈਸੇ ਦੇਣੇ ਪੈਣਗੇ।

ਜੇਕਰ ਤੁਸੀਂ ਵੀ ਇਸ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖੇ ਸਟੈਪਸ ਨੂੰ ਫੌਲੋ ਕਰ ਸਕਦੇ ਹੋ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਐਪ ਦਾ ਲੇਟੈਸਟ ਵਰਜਨ ਡਾਊਨਲੋਡ ਕਰਨਾ ਪਵੇਗਾ। ਤੁਹਾਡਾ ਡਿਵਾਈਸ ਇਸ ਫੀਚਰ ਨੂੰ ਸਪੋਰਟ ਕਰਦਾ ਹੈ ਜਾਂ ਨਹੀਂ ਇਹ ਚੈੱਕ ਕਰਨ ਲਈ ਤੁਹਾਨੂੰ ਟ੍ਰਾਇਲ ਵਰਜਨ ਚਲਾਉਣਾ ਹੋਵੇਗਾ।



  1.   ਸਭ ਤੋਂ ਪਹਿਲਾਂ ਇਸ ਐਪ ਨੂੰ ਆਪਣੇ ਫੋਨ ‘ਚ ਡਾਉਨਲੋਡ ਕਰੋ।


 

  1.  ਹੁਣ ਟੌਪ ਲੈਫਟ ‘ਚ ਤਿੰਨ ਲਾਈਨਾਂ ‘ਤੇ ਕਲਿਕ ਕਰੋ।


 

  1.  ਹੁਣ ਕਾਲ ਰਿਕਾਰਡਿੰਗ ਆਪਸ਼ਨ ਨੂੰ ਚੁਣੋ।


 

  1.  ਇਸ ਤੋਂ ਬਾਅਦ ਸਟਾਰਟ ਫਰੀ ਟ੍ਰਾਈਲ ‘ਤੇ ਕਲਿਕ ਕਰੋ।


 

  1.  ਪੁੱਛੇ ਜਾਣ ‘ਤੇ ਸਾਰੀਆਂ ਪ੍ਰਮੀਸ਼ਨਾਂ ਨੂੰ ਹਾਂ ਕਰ ਦਿਓ।


 

  1. ਤੁਹਾਡੇ ਕੋਲ ਇੱਕ ਮੈਸੇਜ ਆਵੇਗਾ ਕਿ ਤੁਹਾਡਾ ਕਾਲ ਰਿਕਾਰਡਿੰਗ ਚਾਲੂ ਹੋ ਗਿਆ ਹੈ।




ਇੱਕ ਵਾਰ ਇਹ ਸਾਰੇ ਸਟੈਪਸ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਮੈਸੇਜ ਦੇ ਤੌਰ ‘ਤੇ TrueCaller ਦਾ ਲੋਗੋ ਆਵੇਗਾ ਤੇ ਰਿਕਾਰਡ ਬਟਨ ਆਵੇਗਾ। ਇਸ ਤੋਂ ਬਾਅਦ ਤੁਹਾਨੂੰ ਸਿਰਫ ਬਟਨ ਦਬਾ ਕੇ ਕਾਲ ਰਿਕਾਰਡ ਕਰਨੇ ਹੋਣਗੇ। TrueCaller ਇੱਕ ਆਨਲਾਈਨ ਡੇਟਾਬੇਸ ਹੈ ਜਿਸ ਨਾਲ ਅਣਪਛਾਤੇ ਨੰਬਰਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਤੇ ਅਣਚਾਹੇ ਨੰਬਰਾਂ ਨੂੰ ਬਲੌਕ ਵੀ ਕੀਤਾ ਜਾ ਸਕਦਾ ਹੈ। ਇਸ ਦੇ ਕਾਲ ਰਿਕਾਰਡਿੰਗ ਨੂੰ ਜਾਰੀ ਰੱਖਣ ਲਈ 49 ਰੁਪਏ ਪ੍ਰਤੀ ਮਹੀਨਾ ਤੇ 449 ਰੁਪਏ ਸਾਲ ਦੇ ਦੇਣੇ ਪੈਣਗੇ।