ਚੰਡੀਗੜ੍ਹ: ਕੈਮਰਾ ਆਧਾਰਿਤ ਫੇਸ ਅਨਲੌਕ ਰਿਕਾਗਨਿਸ਼ਨ ਵਾਲੇ ਸਮਾਰਟਫੋਨ ਯੂਜ਼ਰਸ ਲਈ ਜ਼ਰੂਰੀ ਫੀਚਰ ਬਣਦਾ ਜਾ ਰਿਹਾ ਹੈ। ਫੇਸ ਅਨਲੌਕ ਅਜਿਹੀ ਫੀਚਰ ਫੋਨ ਦੀ ਸੁਰੱਖਿਆ ਨੂੰ ਵਧੇਰੇ ਮਜ਼ਬੂਤ ਬਣਾਉਂਦੀ ਹੈ। ਇਸ ਲੌਕ ਦੇ ਹੁੰਦਿਆਂ ਕੋਈ ਵੀ ਤੁਹਾਡੇ ਫੋਨ ਨੂੰ ਅਸਾਨੀ ਨਾਲ ਅਨਲੌਕ ਨਹੀਂ ਕਰ ਸਕਦਾ। ਸਮਾਰਟਫੋਨ ਕੰਪਨੀਆਂ ਕੈਮਰੇ ਦੀ ਸਹਾਇਤਾ ਨਾਲ ਹੌਲੀ-ਹੌਲੀ ਫੇਸ ਅਨਲੌਕ ਫੀਚਰ ਹੋਰ ਵਿਕਸਤ ਕਰ ਰਹੀਆਂ ਹਨ। ਯਾਦ ਰਹੇ ਕਿ ਸਾਰੇ ਫੋਨ ਏਆਈ ਪਾਵਰਡ ਚਿੱਪ ਨਹੀਂ ਹੁੰਦੇ। ਕਈ ਅਜਿਹੇ ਬ੍ਰਾਂਡ ਹਨ ਜਿਨ੍ਹਾਂ ਦਾ ਫੇਸ ਅਨਲੌਕ ਫੀਚਰ ਇੰਨਾ ਤੇਜ਼ ਹੈ ਕਿ ਜਿਵੇਂ ਹੀ ਤੁਸੀਂ ਆਪਣਾ ਫੋਨ ਖੋਲ੍ਹਦੇ ਹੋ ਤਾਂ ਸਕ੍ਰੀਨ ਉਸੇ ਵੇਲੇ ਅਨਲੌਕ ਹੋ ਜਾਂਦੀ ਹੈ। ਅੱਜ ਤੁਹਾਨੂੰ ਸਭ ਤੋਂ ਬਿਹਤਰੀਨ 5 ਸਮਾਰਟ ਫੋਨਾਂ ਬਾਰੇ ਦੱਸੀਏ, ਜਿਨ੍ਹਾਂ ਦੀ ਫੇਸ ਅਨਲੌਕ ਫੀਚਰ ਸਭ ਤੋਂ ਤੇਜ਼ ਤੇ ਬਿਹਤਰ ਹੈ।

ਆਨਰ ਪਲੇਅ

ਫੋਨ ਦੀ ਕੀਮਤ 19,999 ਰੁਪਏ ਹੈ। ਫੋਨ ਵਿੱਚ ਏਆਈ ਵੱਲੋਂ 3D ਫੇਸ਼ੀਅਲ ਸਕੈਨਿੰਗ ਦਿੱਤੀ ਗਈ ਹੈ ਜੋ ਕਈ ਲਾਈਟਨਿੰਗ ਹਾਲਾਤ ਵਿੱਚ ਮਦਦ ਕਰਦਾ ਹੈ। ਇਸ ਫੋਨ ਵਿੱਚ ਨੋਟੀਫਿਕੇਸ਼ਨ ਵੀ ਲੁਕਾਏ ਜਾ ਸਕਦੇ ਹਨ। ਫੇਸ ਅਨਲੌਕ ਲਈ 16 ਮੈਗਾਪਿਕਸਲ ਦਾ ਕੈਮਰਾ ਵਰਤਿਆ ਗਿਆ ਹੈ, ਜੋ ਰਾਤ ਵੇਲੇ ਵੀ ਕੰਮ ਕਰਦਾ ਹੈ।

ਰੀਅਲਮੀ 2 ਪ੍ਰੋ

ਇਸ ਫੋਨ ਦੀ ਕੀਮਤ 15,990 ਰੁਪਏ ਹੈ। ਓਪੋ ਦੀ ਇਹ ਕੰਪਨੀ ਸ਼ਿਓਮੀ ਨੂੰ ਟੱਕਰ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਰੀਅਲਮੀ 2 ਪ੍ਰੋ ਵਿੱਚ ਸਪਿੱਫੀ ਫੇਸ ਅਨਲੌਕ ਵਿਕਲਪ ਹੈ। ਇਸ ਦਾ 16 ਮੈਗਾਪਿਕਸਲ ਕੈਮਰਾ ਬਕਮਾਲ ਹੈ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਇਸ ਫੋਨ ਨੂੰ ਐਂਡਰੌਇਡ 9.0 ਪਾਈ ਅਪਡੇਟ ਕਦੋਂ ਮਿਲੇਗਾ।

ਓਪੋ F9

ਓਪੋ F9 ਫੋਨ ਦੀ ਕੀਮਤ 18,990 ਰੁਪਏ ਹੈ। ਫੋਨ ਫਾਸਟ ਫੇਸ ਅਨਲੌਕ ਨਾਲ ਆਉਂਦਾ ਹੈ। ਇਸ ਦਾ ਸੈਲਫੀ ਕੈਮਰਾ 16 ਮੈਗਾਪਿਕਸਲ ਦਾ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਫ਼ੋਨ ਨੂੰ ਉਠਾਉਂਦਿਆਂ ਹੀ ਫੋਨ ਅਨਲੌਕ ਹੋ ਜਾਂਦਾ ਹੈ। ਹਾਲਾਂਕਿ ਫ਼ੋਨ ਤੁਹਾਡੇ ਚਿਹਰੇ ਦੇ ਸਾਹਮਣੇ ਹੀ ਹੋਣਾ ਚਾਹੀਦਾ ਹੈ।

ਵੀਵੋ V9 ਪ੍ਰੋ

ਇਸ ਫ਼ੋਨ ਦੀ ਕੀਮਤ 15,990 ਰੁਪਏ ਹੈ। ਆਪਣੇ ਇਸ਼ਤਿਹਾਰਾਂ ਵਿੱਚ ਵੀਵੋ ਹਮੇਸ਼ਾ ਜ਼ੋਰ ਦਿੰਦਾ ਹੈ ਕਿ ਫੋਨ ਦੀ ਅਨਲੌਕ ਫੀਚਰ ਕਾਫੀ ਬਿਹਤਰੀਨ ਹੈ। ਫੋਨ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਹਾਲਾਂਕਿ ਇਹ ਫੋਨ ਤੇਜ਼ੀ ਨਾਲ ਅਨਲੌਕ ਨਹੀਂ ਕਰਦਾ। ਇਸ ਦੇ ਨਾਲ ਹੀ ਜੇ ਕੋਈ ਫੋਨ ਨੂੰ ਤੁਹਾਡੇ ਚਿਹਰੇ ਦੇ ਸਾਹਮਣੇ ਰੱਖਦਾ ਹੈ ਤਾਂ ਇਹ ਆਸਾਨੀ ਨਾਲ ਅਨਲੌਕ ਹੋ ਸਕਦਾ ਹੈ।

ਮੋਟੋਰੋਲਾ ਵਨ ਪਾਵਰ

ਹਾਲ ਹੀ ਵਿੱਚ ਲਾਂਚ ਕੀਤੇ ਮੋਟਰੋਲਾ ਵਨ ਪਾਵਰ ਵਿੱਚ 12-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਫੇਸ ਅਨਲੌਕ ਫੀਚਰ ਨੂੰ ਸਪੋਰਟ ਕਰਦਾ ਹੈ। ਇਸ ਦੌਰਾਨ ਮੋਟਰੋਲਾ ਨੇ ਮੋਟੋ ਫੋਨਾਂ ਲਈ ਨੇਟਿਵ ਫੇਸ ਅਨਲੌਕ ਐਪ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਐਂਡਰੌਇਡ 9.0 ਪਾਈ ਅਪਡੇਟ ਦੀ ਮਦਦ ਨਾਲ ਅਨਲੌਕ ਫੀਚਰ ਥੋੜ੍ਹਾ ਤੇਜ਼ ਹੋ ਸਕਦਾ ਹੈ।

ਆਸੂਸ ਜੈਨਫੋਨ ਮੈਕਸ ਪ੍ਰੋ M1

ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਜਾਰੀ ਨਵੀਆਂ ਅਪਡੇਟਸ ਵਿੱਚ ਫੇਸ ਅਨਲੌਕ ਫੀਚਰ ਵੀ ਜੋੜਿਆ ਗਿਆ ਹੈ। ਹਾਲਾਂਕਿ, ਸਮੱਸਿਆ ਇਹ ਹੈ ਕਿ ਫੇਸ ਅਨਲੌਕ ਘੱਟ ਰੋਸ਼ਨੀ ਵਿੱਚ ਓਨਾ ਖ਼ਾਸ ਪ੍ਰਦਰਸ਼ਨ ਨਹੀਂ ਕਰਦਾ।