ਨਵੀਂ ਦਿੱਲੀ: IIT ਹੈਦਰਾਬਾਦ ਦੇ ਕੁਝ ਖੋਜੀ ਇੱਕ ਸਮਾਰਟਫੋਨ ‘ਤੇ ਆਧਾਰਤ ਸੈਂਸਰ ‘ਤੇ ਕੰਮ ਕਰ ਰਹੇ ਹਨ। ਇਸ ਸੈਂਸਰ ਨਾਲ ਕੁਝ ਸਕਿੰਟਾਂ ‘ਚ ਦੁੱਧ ‘ਚ ਕੀਤੀ ਮਿਲਾਵਟ ਦਾ ਪਤਾ ਲੱਗ ਜਾਵੇਗਾ। ਇਨ੍ਹਾਂ ਖੋਜੀਆਂ ਨੇ ਸਭ ਤੋਂ ਪਹਿਲਾਂ ਇੱਕ ਡਿਟੈਕਟਰ ਸਿਸਟਮ ਬਣਾਇਆ ਜਿਸ ਨਾਲ ਦੁੱਧ ਦੀ ਐਸੀਡੀਟੀ ਨੂੰ ਇੱਕ ਇੰਡੀਕੇਟਰ ਪੇਪਰ ਨਾਲ ਨਾਪਿਆ। ਜੇਕਰ ਇਸ ਪੇਪਰ ਦਾ ਰੰਗ ਬਦਲਦਾ ਹੈ ਤਾਂ ਪਤਾ ਲੱਗ ਜਾਵੇਗਾ ਕਿ ਦੁੱਧ ‘ਚ ਮਿਲਾਵਟ ਹੋਈ ਹੈ।
ਇਨ੍ਹਾਂ ਲੋਕਾਂ ਨੇ ਐਲਗੋਰਿਥਮ ‘ਤੇ ਵੀ ਕੰਮ ਕੀਤਾ ਹੈ ਜਿਸ ‘ਚ ਮੋਬਾਈਲ ਫੋਨ ਦੀ ਮਦਦ ਨਾਲ ਰੰਗ ਦੇ ਬਦਲਣ ਦੇ ਬਦਲਾਅ ਨੂੰ ਪਛਾਣਿਆ ਜਾ ਸਕੇਗਾ। ਇਹ ਟੀਮ ਪ੍ਰੋਫੈਸਰ ਸ਼ਿਵ ਸਿੰਘ ਦੀ ਅਗਵਾਈ ‘ਚ ਕੰਮ ਕਰ ਰਹੀ ਹੈ। ਇਸ ਨੂੰ ਨਵੰਬਰ 2018 ਦੇ ਫੂਡ ਐਨਾਲਿਟੀਕਲ ਮੈਥੇਡਸ ਜਨਰਲ ‘ਚ ਵੀ ਸ਼ਾਮਲ ਕੀਤਾ ਜਾ ਚੁੱਕਿਆ ਹੈ।