ਚੰਡੀਗੜ੍ਹ: ਸੈਮਸੰਗ ਨੇ ਆਖਰਕਾਰ ਅੱਜ ਭਾਰਤ ਵਿੱਚ ਦੁਨੀਆ ਦਾ 4-ਲੈਂਸ ਕੈਮਰਿਆਂ ਵਾਲਾ ਫੋਨ ਲਾਂਚ ਕੀਤਾ ਹੈ। ਫੋਨ ਦਾ ਨਾਮ ਗੈਲੇਕਸੀ ਏ9 (2018) ਹੈ। ਕੰਪਨੀ ਨੇ ਹਾਲ ਹੀ ਵਿੱਚ 3 ਕੈਮਰਿਆਂ ਵਾਲਾ ਸਮਾਰਟਫੋਨ ਗੈਲੇਕਸੀ ਏ7 (2018) ਲਾਂਚ ਕੀਤਾ ਸੀ। ਨਵਾਂ ਗਲੈਕਸੀ ਏ9 (2018) ਕਵਾਡ ਲੈਂਸ, ਯਾਨੀ ਚਾਰ ਕੈਮਰਿਆਂ ਨਾਲ ਆਉਂਦਾ ਹੈ।

ਫੋਨ ਦੀ ਕੀਮਤ ਤੇ ਹੋਰ ਆਫਰ

ਗਲੈਕਸੀ ਏ9 (2018) ਬਲੈਕ, ਬਲੂ ਤੇ ਗੁਲਾਬੀ ਰੰਗ ਵਿੱਚ ਉਪਲੱਬਧ ਹੈ। ਫੋਨ ਦੇ 6 ਜੀਬੀ ਰੈਮ ਵਾਲੇ ਵਰਸ਼ਨ ਦੀ ਕੀਮਤ 36,990 ਰੁਪਏ ਹੈ, ਜਦਕਿ 8 GB ਰੈਮ ਵਾਲੇ ਵਰਸ਼ਨ ਦੀ ਕੀਮਤ 39,990 ਰੁਪਏ ਹੈ। ਫੋਨ ਅੱਜ ਤੋਂ ਹੀ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਇਸ ਦੀ ਵਿਕਰੀ 28 ਨਵੰਬਰ ਤੋਂ ਸ਼ੁਰੂ ਹੋਏਗੀ। ਆਫ਼ਰ ਦੀ ਗੱਲ ਕੀਤੀ ਜਾਏ ਤਾਂ HDFC ਵੱਲੋਂ ਫ਼ੋਨ ’ਤੇ 3 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ।

ਫੋਨ ਦੀਆਂ ਵਿਸ਼ੇਸ਼ਤਾਵਾਂ

ਸੈਮਸੰਗ ਗਲੈਕਸੀ ਏ9 6.3 ਇੰਚ ਫੁੱਲ ਐਚਡੀ+ ਸੁਪਰ ਇਮੋਲੇਟਿਡ ਇਨਫਿਨਟੀ ਡਿਸਪਲੇਸ ਨਾਲ ਲੈਸ ਹੈ। ਇਹ ਐਂਡ੍ਰਾਇਡ 8.0 ਓਰੀਓ ’ਤੇ ਕੰਮ ਕਰਦਾ ਹੈ। ਇਸ ਵਿੱਚ Snapdragon 660 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ 2.2 GHz ’ਤੇ ਚੱਲਦਾ ਹੈ। ਸਮਾਰਟਫੋਨ 6GB/8GB ਰੈਮ ਵਰਸ਼ਨਾਂ ਵਿੱਚ ਲਾਂਚ ਕੀਤਾ ਗਿਆ ਹੈ। 128 ਜੀਬੀ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋ SD ਕਾਰਡ ਰਾਹੀਂ 512 GB ਤੱਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 24MP + 10MP + 8MP + 5MP ਦੇ 4 ਰੀਅਰ ਕੈਮਰੇ ਲੱਗੇ ਹਨ। ਸੈਲਫੀ ਲਈ ਫੋਨ ਵਿੱਚ 24-ਮੈਗਾਪਿਕਸਲ ਦ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਬਿਕਸਬੀ ਅਸਿਸਟੈਂਟ, ਫੇਸ ਅਨਲੌਕ ਤੇ ਸੈਮਸੰਗ ਪੇ ਦੀ ਸਹੂਲਤ ਦਿੰਦਾ ਹੈ। ਫੋਨ ਦੀ ਬੈਟਰੀ 3800 mAh ਦੀ ਹੈ ਜੋ ਤੇਜ਼ੀ ਨਾਲ ਚਾਰਜ ਕਰਨ ਦੇ ਸਮਰਥ ਹੈ।