ਨਵੀਂ ਦਿੱਲੀ: ਜੇਕਰ ਤੁਸੀਂ ਵੀ ਸ਼ੌਕੀਨ ਹੋ ਯੂਟਿਊਬ ‘ਤੇ ਫ਼ਿਲਮਾਂ ਦੇਖਣ ਦੇ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖੁਸ਼ਖ਼ਬਰੀ ਤੋਂ ਘੱਟ ਨਹੀਂ। ਹੁਣ ਤੁਸੀਂ ਯੂਟਿਊਬ ‘ਤੇ ਮੁਫਤ ਫ਼ਿਲਮਾਂ ਦੇਖ ਸਕਦੇ ਹੋ। ਇਸ ਤੋਂ ਪਹਿਲਾਂ ਇਸ ਪਲੇਟਫਾਰਮ ‘ਤੇ ਫ਼ਿਲਮਾਂ ਦੇਖਣ ਲਈ ਜਾਂ ਤਾਂ ਫ਼ਿਲਮਾਂ ਖਰੀਦਣੀਆਂ ਪੈਂਦੀਆਂ ਸੀ ਜਾਂ ਪੁਰਾਣੀਆਂ ਫ਼ਿਲਮਾਂ ਦੇਖ ਕੇ ਹੀ ਕੰਮ ਚਲਾਉਣਾ ਪੈਂਦਾ ਸੀ।
ਹੁਣ ਕੰਪਨੀ ਨੇ ਯੂਟਿਊਬ ‘ਚ ਇੱਕ ਨਵਾਂ ਫੀਚਰ ਸ਼ਾਮਲ ਕੀਤਾ ਹੈ ਜਿਸ ‘ਚ ਯੂਟਿਊਬ ਯੂਜ਼ਰਸ ਬਿਨਾ ਪੈਸੇ ਦਿੱਤੇ ਵੀ ਫ਼ਿਲਮਾਂ ਦੇਖ ਸਕਦੇ ਹਨ। ਯੂਟਿਊਬ ਆਪਣਾ ਇਹ ਫੀਚਰ ਜਲਦੀ ਹੀ ਲੈ ਕੇ ਆਉਣ ਵਾਲਾ ਹੈ, ਜਿਸ ਨੂੰ ਫ੍ਰੀ ਟੂ ਵਾਚ ਨਾਂ ਨਾਲ ਲੌਂਚ ਕੀਤਾ ਜਾਵੇਗਾ।
ਮੁਫਤ ਮਿਲਣ ਵਾਲੀਆਂ ਫ਼ਿਲਮਾਂ ‘ਚ ਪੌਪ ਐਡਸ ਵੀ ਦਿਖਾਈਆਂ ਜਾਣਗੀਆਂ, ਜੋ ਲਗਾਤਾਰ ਕੁਝ ਸਮੇਂ ਤਕ ਦਿਖਦੀਆਂ ਰਹਿਣਗੀਆਂ। ਇਸ ਲਈ ਯੂਟਿਊਬ ਨੇ ਹਾਲੀਵੁੱਡ ਸਟੂਡੀਓਜ਼ ਨਾਲ ਕਰਾਰ ਕੀਤਾ ਹੈ ਜਿੱਥੇ 100 ਫ਼ਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ‘ਚ ਸਿਰਫ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ‘ਚ ਬਾਲੀਵੁੱਡ ਫ਼ਿਲਮਾਂ ਵੀ ਇਸ ‘ਚ ਸ਼ਾਮਲ ਕੀਤੀਆਂ ਜਾਣ।