ਨਵੀਂ ਦਿੱਲੀ: ਕੈਨੇਡੀਅਨ ਸਮਾਰਟਫੋਨ ਮੇਕਰ ਕੰਪਨੀ ਬਲੈਕਬੇਰੀ ਨੇ ਆਪਣਾ ਤੀਜਾ ਐਂਡਰਾਇਡ ਸਮਾਰਟਫੋਨ DTEK60 ਲਾਂਚ ਕਰ ਦਿੱਤਾ ਹੈ। ਇਹ ਬਲੈਕਬੇਰੀ ਦਾ ਆਖਰੀ ਫੋਨ ਹੈ। ਕੰਪਨੀ ਨੇ ਐਲਾਨ ਕਰ ਦਿੱਤਾ ਹੈ ਉਹ ਹੋਰ ਮੋਬਾਈਲ ਨਹੀਂ ਬਣਾਏਗੀ। ਇਸ ਦੀ ਕੀਮਤ ਆਈਫੋਨ-7 ਤੇ ਗੂਗਲ ਪਿਕਸਲ ਡਿਵਾਇਸ ਤੋਂ ਘੱਟ ਹੈ।
ਬਲੈਕਬੇਰੀ ਨੇ ਇਸ ਦੀ ਕੀਮਤ $499 ਰੱਖੀ ਹੈ। ਆਈਫੋਨ-7 ਦੇ 5.5 ਇੰਚ ਵਰਜ਼ਨ ਦੀ ਕੀਮਤ $769 ਤੇ ਪਿਕਸਲ XL ਦੀ ਕੀਮਤ $649 ਹੈ। ਫਿੰਗਰ ਪ੍ਰਿੰਟ ਨਾਲ ਲੈਸ ਇਸ ਸਮਾਰਟਫੋਨ ਦਾ ਸਕਰੀਨ ਸਾਈਜ਼ 5.5 ਇੰਚ ਹੈ। ਇਸ ਸਮਾਰਟਫੋਨ ਵਿੱਚ ਸਨੈਪਡਰੈਗਨ 820 ਪ੍ਰੋਸੈਸਰ ਤੇ 4 GB ਰੈਮ ਹੈ।
ਫੋਨ ਵਿੱਚ ਮੈਗਾਪਿਕਸਲ ਦਾ ਰੀਅਰ ਕੈਮਰਾ 8 ਮੈਗਾਪਿਕਸਲ ਦਾ ਫਰੰਟਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਾਈਪ-ਸੀ ਯੂ.ਐਸ.ਬੀ. ਪੋਰਟ ਹੈ। DTEK50 ਵਾਂਗ ਇਸ ਸਮਾਰਟਫੋਨ ਵਿੱਚ ਫਿਜ਼ੀਕਲ ਕੀ ਬੋਰਡ ਨਹੀਂ ਹੈ। ਇਹ ਸਮਾਰਟਫੋਨ ਮਾਰਸ਼ਮੈਲੋ 6.0 'ਤੇ ਚੱਲਦਾ ਹੈ।