ਨਵੀਂ ਦਿੱਲੀ: ਬੀ.ਐਮ.ਡਬਲਿਊ. ਅਮੀਰਾਂ ਦੀ ਸਵਾਰੀ ਨਹੀਂ ਸਗੋਂ ਆਮ ਲੋਕਾਂ ਦੀ ਸਵਾਰੀ ਵੀ ਬਣ ਗਈ ਹੈ ਕਿਉਂਕਿ ਛੇਤੀ ਹੀ ਇਹ ਲਗਜ਼ਰੀ ਕਾਰ ਆਮ ਕਾਰਾਂ ਵਾਂਗ ਟੈਕਸੀ ਵਿੱਚ ਸਵਾਰੀਆਂ ਛੱਡਦੀ ਹੋਈ ਨਜ਼ਰ ਆਵੇਗੀ। ਉਹ ਵੀ ਸਿਰਫ਼ 22 ਰੁਪਏ ਪ੍ਰਤੀ ਕਿਲੋਮੀਟਰ। ਇਸ ਲਈ ਓਲਾ ਕੰਪਨੀ ਨੇ ਬੀ.ਐਮ.ਡਬਲਿਊ. ਸਾਂਝੇ ਤੌਰ ਉੱਤੇ ਇਸ ਪੇਸ਼ਕਸ਼ ਦਾ ਐਲਾਨ ਕੀਤਾ।
ਕੰਪਨੀ ਦਾ ਮੰਨਣਾ ਹੈ ਕਿ ਲਗਜ਼ਰੀ ਗੱਡੀਆਂ ਪ੍ਰਤੀ ਲੋਕਾਂ ਵਿੱਚ ਵਧਦੇ ਰੁਝਾਨ ਨੂੰ ਦੇਖਦੇ ਹੋਏ ਇਹ ਸਾਂਝਦਾਰੀ ਕੀਤੀ ਗਈ ਹੈ। ਓਲਾ ਤਹਿਤ ਬਤੌਰ ਟੈਕਸੀ ਬੀ.ਐਮ.ਡਬਲਿਯੂ. ਚਲਾਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਕੰਪਨੀ ਸਸਤੇ ਭਾਅ ਉੱਤੇ ਖ਼ੁਦ ਕਰਜ਼ਾ ਦੇ ਕੇ ਗੱਡੀ ਕੇ ਦੇਵੇਗੀ।
ਇਸ ਤੋਂ ਚਾਰ ਸਾਲ ਬਾਅਦ ਕੰਪਨੀ ਫਿਰ ਤੋਂ ਗੱਡੀ ਤੁਹਾਡੇ ਤੋਂ ਖ਼ਰੀਦੇਗੀ। ਇੱਕ ਲੱਖ ਕਿਲੋਮੀਟਰ ਜਾਂ 3 ਸਾਲਾਂ ਤੱਕ ਗੱਡੀ ਦੀ ਸਰਵਿਸ ਤੇ ਬੀਮਾ ਮੁਫ਼ਤ ਹੋਵੇਗਾ। ਫ਼ਿਲਹਾਲ ਓਲਾ ਨੇ ਇਹ ਸਰਵਿਸ ਮੁੰਬਈ, ਦਿੱਲੀ ਤੇ ਬੰਗਲੌਰ ਵਿੱਚ ਇਹ ਸਰਵਿਸ ਸ਼ੁਰੂ ਕੀਤੀ ਹੈ।
ਇਸ ਸਰਵਿਸ ਲਈ 250 ਬੇਸ ਕਿਰਾਇਆ ਹੈ ਤੇ ਪ੍ਰਤੀ ਕਿਲੋਮੀਟਰ 21 ਤੋਂ 22 ਰੁਪਏ ਗ੍ਰਾਹਕ ਤੋਂ ਵਸੂਲ ਕੀਤਾ ਜਾਵੇਗਾ। ਓਲਾ ਫ਼ਿਲਹਾਲ ਅਗਲੇ ਛੇ ਮਹੀਨਿਆਂ ਦੇ ਅੰਦਰ 1000 ਗੱਡੀਆਂ ਬੀ.ਐਮ.ਡਬਲਿਊ. ਦੇ ਕੋਲੋਂ ਖ਼ਰੀਦ ਕੇ ਆਪਣੇ ਸਹਿਯੋਗੀ ਪਾਟਨਰਾਂ ਨੂੰ ਦੇਵੇਗੀ।