ਨਿਊਯਾਰਕ: ਫੇਸਬੁੱਕ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਫੇਸਬੁੱਕ ਨੇ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਨਾਲ ਖਾਣੇ ਦਾ ਆਰਡਰ ਬੁੱਕ ਕੀਤਾ ਜਾ ਸਕਦਾ ਹੈ। ਇਸ ਜ਼ਰੀਏ ਲੋਕਲ ਸਪਾ ਵਿੱਚ ਬੁਕਿੰਗ ਕਰਵਾਈ ਜਾ ਸਕਦੀ ਹੈ। ਕਿਸੇ ਪ੍ਰੋਡਕਟ ਦੀ ਜਾਣਕਾਰੀ ਮੰਗੀ ਜਾ ਸਕਦੀ ਹੈ। ਇੱਥੋਂ ਤੱਕ ਕਿ ਕਿਸੇ ਨਵੀਂ ਥਾਂ 'ਤੇ ਮੂਵੀ ਟਿਕਟ ਲਈ ਦੋਸਤਾਂ ਤੋਂ ਸਲਾਹ ਲਈ ਜਾ ਸਕਦੀ ਹੈ।
ਜੀ ਹਾਂ! ਤੁਸੀਂ ਅਮਰੀਕਾ ਵਿੱਚ ਹੋ ਤਾਂ ਫੇਸਬੁੱਕ 'ਤੇ ਕਿਸੇ ਲੋਕਲ ਸਰਵਿਸ ਜਾਂ ਕਿਸੇ ਥਾਂ ਬਾਰੇ ਪੋਸਟ ਲਿਖੋ। ਇਸ ਤੋਂ ਬਾਅਦ ਤੁਹਾਨੂੰ ਪੋਸਟ ਲਈ 'ਰਿਕਮੰਡੇਸ਼ਨ' ਦਾ ਆਪਸ਼ਨ ਚੁਣਨਾ ਹੋਏਗਾ। ਜੇਕਰ ਤੁਸੀਂ ਇਸ ਫੀਚਰ ਨੂੰ ਚਾਲੂ ਕਰਦੇ ਹੋ ਤਾਂ ਤੁਹਾਡੇ ਦੋਸਤ ਤੁਹਾਡੀ ਪੋਸਟ 'ਤੇ ਕਮੈਂਟ ਦੇ ਨਾਲ ਸਲਾਹ ਦੇ ਸਕਦੇ ਹਨ ਤੇ ਇਹ ਸਭ ਤੁਹਾਨੂੰ ਇੱਕ ਥਾਂ ਮਿਲੇਗੀ।
ਫੇਸਬੁੱਕ ਨੇ ਇੱਖ ਬਲਾਗ ਪੋਸਟ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਕਈ ਨਵੇਂ ਫੀਚਰ ਸ਼ੁਰੂ ਕੀਤੇ ਹਨ। ਤੁਹਾਡੇ ਨੇੜੇ-ਤੇੜੇ ਕਈ ਨਵੀਆਂ ਚੀਜ਼ਾਂ ਦੀ ਖੋਜ ਲਈ, ਕੀ ਕਰੀਏ, ਕਿੱਥੇ ਜਾਈਏ ਆਦਿ ਦਾ ਫੈਸਲਾ ਕਰਨ ਲਈ ਤੇ ਲੋਕਲ ਬਿਜਨੈੱਸ ਨਾਲ ਸੌਖਿਆ ਤੇ ਤੇਜ਼ੀ ਨਾਲ ਜੁੜਨ ਲਈ।