ਨਵੀਂ ਦਿੱਲੀ :ਸੈਮਸੰਗ ਦੀ ਨਵੀਂ On ਸੀਰੀਜ਼ ਦਾ ਸਮਰਾਟ ਫ਼ੋਨ On Nxt ਹੁਣ ਭਾਰਤ ਵਿੱਚ ਵਿੱਕਰੀ ਲਈ ਉਪਲਬਧ ਹੋ ਗਿਆ ਹੈ। ਫ਼ੋਨ ਦੀ ਕੀਮਤ 18,490 ਰੁਪਏ ਅਤੇ ਇਸ ਨੂੰ ਫਿਲਪਕਾਰਟ ਉੱਤੇ ਖ਼ਰੀਦਿਆ ਜਾ ਸਕਦਾ ਹੈ। ਇਸ ਫ਼ੋਨ ਨੂੰ ਸੈਮਸੰਗ ਨੇ ਪਿਛਲੇ ਹਫ਼ਤੇ ਹੀ ਲਾਂਚ ਕੀਤਾ ਸੀ। ਨਵਾਂ On Nxt ਦਿੱਖਣ ਵਿੱਚ On7 (2016) ਵਰਗਾ ਹੈ।
ਇਸ ਦੇ ਫ਼ੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਹੈ, ਜਿਸ ਦੀ ਰੈਜ਼ੂਲੇਸ਼ਨ 1080X1920 ਹੈ। 2.5D ਦੇ ਇਸ ਫ਼ੋਨ ਵਿੱਚ ਗੁਰੀਲਾ ਗਲਾਸ ਦਿੱਤਾ ਗਿਆ ਹੈ। ਫ਼ੋਨ ਵਿੱਚ ਆਕਟੋ ਕੋਰ 1.6GHz ਪ੍ਰੋਸੈੱਸਰ ਨਾਲ 3 ਜੀ ਬੀ ਦੀ ਰੈਮ ਦਿੱਤੀ ਗਈ ਹੈ।
32 ਜੀਬੀ ਦੀ ਇੰਟਰਨਲ ਸਟੋਰੇਜ ਵਾਲੇ ਇਸ ਸਮਰਾਟ ਫ਼ੋਨ ਦੀ ਮੈਮੌਰੀ 256 ਜੀਬੀ ਤੱਕ ਵਧਾਈ ਜਾ ਸਕਦੀ ਹੈ।

ਗਲੈਕਸੀ On Nxt ਡਬਲ ਨੈਨੋ ਸਿੰਮ ਸਪੋਰਟ ਕਰਦਾ ਹੈ। ਫ਼ੋਟੋਗਰਾਫੀ ਫ਼ਰੰਟ ਦੀ ਗੱਲ ਕਰੀਏ ਤਾਂ ਇਸ ਸਮਰਾਟ ਫੋਨ ਵਿੱਚ 13 ਮੈਗਾਪਿਕਸਨਲ ਅਤੇ 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਫ਼ੋਨ ਵਿੱਚ ਐਚ ਡੀ ਵੀਡੀਓ ਰਿਕਾਰਡਿੰਗ ਦਾ ਸਹੂਲਤ ਵੀ ਦਿੱਤੀ ਗਈ ਹੈ। 3300mAh ਦੀ ਬੈਟਰੀ ਵਾਲਾ ਇਹ ਸਮਰਾਟ ਫ਼ੋਨ 21 ਦਾ ਟਾਕਟਾਈਮ ਦਿੰਦਾ ਹੈ।