ਨਵੀਂ ਦਿੱਲੀ: ਭਾਰਤ ਵਿੱਚ ਇਲੈਕਟ੍ਰਾਨਿਕ ਕਾਰਾਂ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਮਹਿੰਦਰਾ ਨੇ ਈ2ਓ ਹੈਚਬੈਕ ਦਾ ਨਵਾਂ ਰੂਪ ਈ2ਓ ਪਲੱਸ ਲਾਂਚ ਕੀਤੀ ਹੈ। ਇਹ ਫੋਰ ਡੋਰ ਕਾਰ ਹੋਏਗੀ। 21 ਅਕਤੂਬਰ ਨੂੰ ਲਾਂਚ ਹੋਈ ਕਾਰ ਦੀ ਕੀਮਤ 6.5 ਲੱਖ ਦੇ ਨੇੜੇ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਮੌਜੂਦਾ ਈ2ਓ ਵਾਲਾ ਇੰਜਨ ਮਿਲੇਗਾ। ਮੌਜੂਦਾ ਈ2ਓ ਦੀ ਪਾਵਰ 25.8 ਪੀ.ਐਸ. ਤੇ ਟਾਰਕ 53 ਐਨ.ਐਮ. ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੈਟਰੀ ਚਾਰਜਿੰਗ ਸਮਰੱਥਾ ਤੇ ਪ੍ਰਫਾਰਮੈਂਸ ਨੂੰ ਪਹਿਲਾਂ ਤੋਂ ਬਿਹਤਰ ਬਣਾਇਆ ਗਿਆ ਹੈ।
ਮੌਜੂਦਾ ਈ2ਓ ਨੂੰ ਚਾਰਜ ਹੋਣ ਵਿੱਚ ਪੰਜ ਘੰਟੇ ਲੱਗਦੇ ਹਨ। ਇੱਕ ਵਾਰ ਚਾਰਜ ਹੋਣ 'ਤੇ ਇਹ 120 ਕਿਲੋਮੀਟਰ ਦਾ ਸਫਰ ਕਰ ਸਕਦੀ ਹੈ। ਇਸ ਦੀ ਟਾਪ ਸਪੀਡ 81 ਕਿਲੋਮੀਟਰ ਪ੍ਰਤੀ ਘੰਟਾ ਹੈ। ਫੀਚਰ ਦੀ ਗੱਲ ਕਰੀਏ ਤਾਂ ਈ2ਓ ਪਲੱਸ ਵਿੱਚ ਆਲ ਡਿਜ਼ੀਟਲ ਇੰਸਟੂਮੈਂਟ ਕਲੱਸਟਰ, ਟੱਚ ਸਕਰੀਨ ਇੰਫੋਟੈਮੈਂਟ ਸਿਸਟਮ, ਸਮਾਰਟਫੋਨ ਇੰਟੀਗ੍ਰੇਸ਼ਨ, ਨੈਵੀਗੇਸ਼ਨ ਸਿਸਟਮ ਤੇ ਕਲਾਈਮੇਟ ਕੰਟਰੋਲ ਸਿਸਟਮ ਚੰਗੇ ਹਨ।